ਪੜਿਆ-ਲਿਖਿਆ ! (ਨਿੱਕੀ ਕਹਾਣੀ)
ਪ੍ਰਧਾਨ ਜੀ ! ਮੈਂ ਗੁਰਦੁਆਰਾ ਕਮੇਟੀ ਵਿੱਚ ਨੌਕਰੀ ਲਈ ਆਇਆ ਹਾਂ ! (ਜੀਵਨ ਸਿੰਘ ਨੇ ਕਿਹਾ)
ਅਖੰਡ ਪਾਠ ਕਰ ਲੈਂਦੇ ਹੋ ? (ਪ੍ਰਧਾਨ ਹਰਗੁਣ ਸਿੰਘ ਨੇ ਪੁਛਿਆ)
ਹਾਂਜੀ ! ਮੈਂ ਫਲਾਣੇ ਬਾਬਾ ਜੀ ਪਾਸੋਂ ਸੰਥਿਆ ਲੀਤੀ ਹੋਈ ਹੈ ! ਮੈਂ ਪਾਠ ਦੀਆਂ ਡਿਊਟੀਂਆਂ ਦਿੰਦਾ ਰਹਿੰਦਾ ਹਾਂ !
ਬਹੁਤ ਚੰਗੀ ਗੱਲ ਹੈ ! ਇੱਕ ਕੰਮ ਕਰੋ ਕੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਮ ਤੇ ਇੱਕ ਅਰਜ਼ੀ ਲਿਖ ਕੇ ਦਿਓ !
ਅਰਜ਼ੀ ਲਿਖ ਕੇ ਪ੍ਰਧਾਨ ਨੂੰ ਦਿੰਦਾ ਹੈ !
ਇਹ ਕੀ ? ਹਿੰਦੀ ਵਿੱਚ ਕਿਓਂ ਲਿਖੀ ਹੈ ਅਰਜ਼ੀ ? ਪੰਜਾਬੀ ਵਿੱਚ ਕਿਓਂ ਨਹੀਂ ਲਿਖੀ ? ਤੁਸੀਂ ਤੇ ਆਖ ਰਹੇ ਸੀ ਕੀ ਤੁਹਾਨੂੰ ਪਾਠ ਕਰਨਾ ਆਉਂਦਾ ਹੈ ?
ਜੀਵਨ ਸਿੰਘ : ਸਾਨੂੰ ਪੰਜਾਬੀ ਲਿਖਣਾ ਨਹੀਂ ਆਉਂਦਾ ! ਸਾਨੂੰ ਸੰਥਿਆ ਦੇਣ ਵੇਲੇ ਬੋਲ ਬੋਲ ਕੇ ਪਾਠ ਕਰਨਾ ਸਿਖਾਇਆ ਜਾਂਦਾ ਹੈ ! ਪੰਜਾਬੀ ਲਿਖਣੀ-ਪੜ੍ਹਨੀ ਨਹੀਂ ਸਿਖਾਈ ਜਾਂਦੀ !
ਪ੍ਰਧਾਨ ਜੀ ਉਸ ਨੂੰ ਦੋ-ਚਾਰ ਦਿਨ ਵਿੱਚ ਮਿਲਣ ਦੀ ਗੱਲ ਕਰ ਕੇ ਵਿਦਾ ਕਰਦੇ ਹਨ ਤੇ ਉਸ ਤੋਂ ਬਾਅਦ ਓਥੇ ਮੌਜੂਦ ਮੈਂਬਰਾਂ ਨੂੰ ਸੰਬੋਧਿਤ ਹੁੰਦੇ ਹੋਏ ਕਹਿੰਦੇ ਹਨ .... "ਮੇਰਾ ਦਿਲ ਦਹਿਲ ਗਿਆ ਹੈ ਇਸ ਬੰਦੇ ਦੀ ਗੱਲ ਸੁਣ ਕੇ ! ਇੱਕ ਕੰਮ ਕਰੋ ਕੀ ਜੋ ਜੋ ਮੁਲਾਜਿਮ ਗੁਰਦੁਆਰਾ ਸਾਹਿਬ ਵਿੱਚ ਨੌਕਰੀ ਕਰ ਰਹੇ ਹਨ ਸਭਨਾ ਦਾ ਪੰਜਾਬੀ ਲਿਖਣ-ਬੋਲਣ-ਪੜ੍ਹਨ ਦਾ ਟੈਸਟ ਲਵੋ ਤੇ ਜੋ ਜੋ ਉਸ ਵਿੱਚ ਫੇਲ ਹੋਵੇ ਉਸ ਨੂੰ ਪੰਜਾਬੀ ਸਿਖਾਉਣ ਦਾ ਪ੍ਰਬੰਧ ਕਰੋ !
ਸਹੀ ਕਹਿੰਦੇ ਹੋ ਪ੍ਰਧਾਨ ਜੀ ! ਤੋਤਾ-ਰਟਣ ਨਾਲ ਇਹ ਨਾਂ ਤਾਂ ਆਪਣਾ ਕੁਝ ਭਲਾ ਕਰਣਗੇ ਤੇ ਨਾਂ ਹੀ ਸੰਗਤਾਂ ਦਾ ਹੀ ਭਲਾ ਹੋਵੇਗਾ ! ਰੋਟੀਆਂ ਕਾਰਣ ਪੂਰਹਿ ਤਾਲ ਵਾਲੀ ਗੱਲ ਹੈ ਫਿਰ ਤਾਂ !
0 Likes
Leave a Comment