ਪਯੂਰੀਫ਼ਾਈਡ ! (ਨਿੱਕੀ ਕਹਾਣੀ)
ਅੱਜ ਕਲ ਪਯੂਰੀਫ਼ਾਈਡ ਦਾ ਬੜਾ ਸ਼ੋਰ ਹੈ ! ਕੀ ਇਹ ਸਹੀ ਹੈ ਜਾਂ ਗਲਤ ? (ਹਰਜੀਤ ਨੇ ਪੁਛਿਆ)
ਪਯੂਰੀਫ਼ਾਈਡ ਪਾਣੀ ਦਿੱਸਣ ਨੂੰ ਸਾਫ਼ ਨਦਰੀ ਪੈਂਦਾ ਹੈ ਪਰ ਉਸ ਵਿਚਲੇ ਤੱਤ ਖਤਮ ਹੋ ਜਾਂਦੇ ਹਨ ! ਇਸੀ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਆਰ.ਓ. ਦਾ ਪਾਣੀ ਨਹੀਂ ਪੀਣਾ ਚਾਹੀਦਾ ! ਇਸੀ ਤਰੀਕੇ ਜਿਸ ਮਨੁੱਖ ਨੇ ਪਯੂਰੀਫ਼ਾਈਡ ਅੱਖਰ ਵਰਤਿਆ ਹੈ, ਓਹ ਸਮਾਜਿਕ ਤੌਰ ਤੇ ਆਪਣੇ ਕਰਮਾਂ ਕਰ ਕੇ ਸਾਫ਼ ਨਜ਼ਰ ਆ ਰਿਹਾ ਹੈ ਪਰ ਅਸਲ ਉਸ ਵਿਚਲੇ ਸਿੱਖੀ ਦੇ ਤੱਤ ਖਤਮ ਹੋ ਚੁੱਕੇ ਹਨ !
ਤਾਂ ਹੀ ਉਸ ਨੂੰ ਸਿੱਖੀ ਦੇ ਮੂਲ ਸਿਧਾਂਤ ਮਾਨਵਤਾ ਦੇ ਬਦਲੇ ਹਿੰਦੂ-ਸਿੱਖ ਨਜਰ ਆ ਰਿਹਾ ਹੈ ?
ਦੋ ਕਿਸ਼ਤੀਆਂ ਦੀ ਸਵਾਰੀ ਕਰਨ ਵਾਲੇ ਦਾ ਹਸ਼ਰ ਕੀ ਹੁੰਦਾ ਹੈ, ਇਹ ਆਖਣ ਦੀ ਲੋੜ ਨਹੀਂ ! ਇੱਕ ਵਾਰ ਇੱਕ ਬੱਚੇ ਨੇ ਮਾਂ ਨੂੰ ਕਿਹਾ ਕਿ ਮੈਨੂੰ ਰਾਤੀ ਸੁਪਨਾ ਆਇਆ , ਕਿ ਮੇਰਾ ਇੱਕ ਪੈਰ ਘਰ ਦੇ ਅੰਦਰ ਹੈ ਤੇ ਦੂਜਾ ਪੈਰ ਘਰ ਦੇ ਬਾਹਰ ਸੜਕ ਤੀਕ ਪਹੁੰਚ ਗਿਆ ਹੈ ! ਅੱਗੋਂ ਮਾਂ ਕਹਿੰਦੀ, ਕਿ ਪੁੱਤਰ ਵੇਖੀਂ ਕਿਥੇ ਪਜਾਮਾਂ ਨਾ ਪਾਟ ਜਾਏ !
ਯਾਰ ! ਤੁਸੀਂ ਹਰ ਗੱਲ ਦਾ ਮਜਾਕ ਬਣਾ ਦਿੰਦੇ ਹੋ ! ਕਦੀ ਤਾਂ ਸਿਆਣੀ ਗੱਲ ਕਰਿਆ ਕਰੋ !
ਸਿਆਣੀ ਗੱਲ ਦੀ ਸਹੀ ਗੱਲ ਕਹੀ ਤੂੰ ! ਉਸ ਜਵਾਨ ਦੇ ਨਾਲ ਇੱਕ ਸਿਆਣਾ ਬੰਦਾ ਵੀ ਸੀ, ਉਸ ਨੂੰ ਹੀ ਸਿਆਣੀ ਗੱਲ ਕਰ ਲੈਣੀ ਚਾਹੀਦੀ ਸੀ ! ਪਰ ਸ਼ਿਕਾਰੀ ਆਏਗਾ, ਦਾਣਾ ਪਾਵੇਗਾ, ਆਪਾਂ ਚੁਗਣਾ ਨਹੀਂ ... ਬੋਲ ਬੋਲ ਕੇ ... ਜੇਕਰ ਖੋਤਾ ਦਾਣਾ ਚੁੱਗ ਲਵੇ ਤਾਂ ਫਿਰ ਕਿਸ ਦਾ ਕਸੂਰ ਹੈ ?
ਖੋਤਾ ਚਰਦਾ ਹੈ, ਚੁੱਗਦਾ ਨਹੀਂ ! ਸ਼ਾਇਦ ਤੁਸੀਂ ਤੋਤਾ ਆਖਣਾ ਸੀ, ਪਰ ਖੋਤਾ ਆਖ ਗਏ ?
ਚਲ ਕੋਈ ਨਹੀਂ ! ਤੂੰ ਭਾਵਨਾਵਾਂ ਸਮਝ ਗਿਆ .. ਇਹੀ ਵੱਡੀ ਗੱਲ ਹੈ ! ਚਲ ਪਿਲਾ ਫਿਰ ਇੱਕ ਬਿਸਲਰੀ ! ਸੁਣਿਆ ਹੈ ਕਿ ਓਹ ਵੀ ਇੱਕ ਤਰਾਂ ਦਾ ਪਯੂਰੀਫ਼ਾਈਡ ਪਾਣੀ ਹੁੰਦਾ ਹੈ !
0 Likes
Leave a Comment