ਪਦਮਸ਼੍ਰੀ ਕੌਣ? (ਨਿੱਕੀ ਕਹਾਣੀ )
“ਪਦਮਸ਼੍ਰੀ ਕੌਣ ਹੁੰਦਾ ਹੈ?”
ਬੱਚੇ ਨੇ ਪੁੱਛਿਆ।
ਪਿਉ ਮੁਸਕਰਾ ਕੇ ਬੋਲਿਆ :
“ਇੱਕ ਤਾਂ ਉਹ, ਜਿਸ ਨੂੰ ਦੇਸ਼-ਸਮਾਜ ਲਈ ਚੰਗਾ ਕੰਮ ਕਰਨ ’ਤੇ ਸਨਮਾਨ ਮਿਲੇ।
ਤੇ ਮੇਰੇ ਵਿਅੰਗ ਵਿੱਚ ਦੂਜਾ ਵੀ ਹੈ :
ਜੋ ‘ਸ਼੍ਰੀ’ ਭਾਵ ਧਨ-ਦੌਲਤ ਲਈ ਸੱਤਾ ਦੇ ‘ਪਦਮ’ ਭਾਵ ਪੈਰਾਂ ਹੇਠ ਪਿਆ ਰਹੇ…
ਕਦੇ ਤਲਵੇ ਚੱਟੇ, ਕਦੇ ਲੋਟਣੀਆਂ ਮਾਰੇ!
ਬੱਸ ਪੁੱਤ, ਇਹ ਹੈ ਮੇਰਾ ਪਦਮਸ਼੍ਰੀ!”
0 Likes
Leave a Comment