Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਮੋਤੀਆਬਿੰਦ ! (ਨਿੱਕੀ ਕਹਾਣੀ)

ਸਿੱਖਾਂ ਦੀ ਅੱਖਾਂ ਵਿੱਚ ਮੋਤੀਆਬਿੰਦ ਹੋ ਗਿਆ ਹੈ ! (ਹਰਪਾਲ ਸਿੰਘ ਨੇ ਆਪਣੀ ਗੱਲ ਰੱਖੀ)
ਓਹ ਕਿਵੇਂ ? ਕਿਹੜੇ ਲਛਣ ਵੇਖ ਲਏ ? (ਗੁਰਪਾਲ ਨੇ ਪੁਛਿਆ)
ਇਹ ਇਹ ਪੰਥ ਦੋਖੀਆਂ ਦੀ ਚਾਲਾਂ ਨੂੰ ਸਾਫ਼ ਨਹੀਂ ਵੇਖ ਪਾ ਰਹੇ ! ਇਨ੍ਹਾਂ ਦੀਆਂ ਅੱਖਾਂ ਵਿੱਚ ਬਾਣੀ ਤੋਂ ਟੁੱਟਣ ਕਰ ਕੇ ਧੁੰਧਲਾਪਨ ਆ ਗਿਆ ਹੈ ! ਇਨ੍ਹਾਂ ਦੇ ਗੁਰੂਧਾਮਾਂ ਵਿੱਚ ਮੂਰਤੀਆਂ, ਫੋਟੂਆਂ ਅਤੇ ਹੋਰ ਮਨਮਤਾਂ ਇਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਵਰਤੀਆਂ ਵੇਚੀਆਂ ਵਿਕਵਾਈਆਂ ਜਾ ਰਹੀਆਂ ਹਨ, ਇਨ੍ਹਾਂ ਦੀ ਨੇੜੇ ਦੀ ਨਜ਼ਰ ਵੀ ਕਮਜੋਰ ਹੋ ਚੁਕੀ ਹੈ ! ਇਨ੍ਹਾਂ ਦੇ ਲੀਡਰ ਅਤੇ ਪ੍ਰਚਾਰਕ ਨਿੱਤ ਆਪਣੇ ਭਗਵੇ ਰੰਗ ਵਿਖਾ ਰਹੇ ਹਨ ਪਰ ਕਿਓਂਕਿ ਸਿਖਾਂ ਦਾ ਇਨ੍ਹਾਂ ਰੰਗਾਂ ਨੂੰ ਵੇਖਣ ਅਤੇ ਸਮਝਣ ਦਾ ਫਿਲਟਰ ਸਹੀ ਕੰਮ ਨਹੀਂ ਕਰ ਰਿਹਾ ! ਮਨਮਤ ਦੇ ਹਨੇਰੇ ਵਿੱਚ ਸਾਹਮਣੇ ਤੋਂ ਆ ਰਹੀ ਨਿੱਕੀ ਜਿਹੀ ਗਿਆਨ ਦੀ ਰੋਸ਼ਿਨੀ ਵੀ ਇਨ੍ਹਾਂ ਦੀਆਂ ਅੱਖਾਂ ਨੂੰ ਚਕਾਚੌੰਧ ਕਰ ਰਹੀ ਹੈ ! ਹੋਰ ਤਾਂ ਹੋਰ ਆਪਣੇ ਘਰ ਦਿਨ ਦੀ ਰੋਸ਼ਿਨੀ ਵਾਂਗ ਰੋਸ਼ਿਨੀ ਦੇ ਰਹੇ ਗੁਰੂ ਗਰੰਥ ਸਾਹਿਬ ਦੇ ਗਿਆਨ ਰੂਪੀ ਪ੍ਰਕਾਸ਼ ਨਾਲ ਵੀ ਇਨ੍ਹਾਂ ਦੀਆਂ ਅੱਖਾਂ ਚੁੰਧੀਆਂ ਗਈਆਂ ਹਨ ਤੇ ਇਹ ਗਿਆਨ ਲੈਣ ਤੋਂ ਵੀ ਮੁਨਕਰ ਹੋ ਗਏ ਹਨ, ਤੇ ਗੁਰੂ ਨੂੰ ਰੁਮਾਲਿਆਂ ਥੱਲੇ ਢੱਕ ਕੇ ਇਹ ਖੁਦ ਨੂੰ ਸਹਿਜ ਮਹਸੂਸ ਕਰਵਾ ਰਹੇ ਹਨ ! ਵੀਰ ਇਹ ਸਾਰੇ ਲਛਣ ਮੋਤੀਆਬਿੰਦ ਦੇ ਹੀ ਤਾਂ ਹਨ !
ਗੁਰਪਾਲ ਸਿੰਘ (ਹਾਂ ਪੱਖੀ ਸਿਰ ਹਿਲਾਉਂਦਾ ਹੋਇਆ) : ਗੱਲ ਤਾਂ ਤੇਰੀ ਠੀਕ ਹੈ, ਪਰ ਇਲਾਜ਼ ਕੀ ਹੈ ਇਸ ਮੋਤੀਆਬਿੰਦ ਦਾ ?
ਹਰਪਾਲ ਸਿੰਘ : ਆਪਰੇਸ਼ਨ ! ਜਿਸ ਤਰੀਕੇ ਦਾ ਆਪਰੇਸ਼ਨ ਗੁਰਦੁਆਰਾ ਸੁਧਾਰ ਲਹਿਰ ਵੇਲੇ ਹੋਇਆ, ਜਿਵੇਂ ਚਾਬੀਆਂ ਦੇ ਮੋਰਚੇ ਲੱਗੇ ਤੇ ਜਿਵੇਂ ਉਸ ਵੇਲੇ ਪੰਥਕ ਵੀਰ ਆਪਣੇ ਮੱਤਭੇਦ ਭੁਲਾ ਕੇ ਕੁਝ ਸਮੇਂ ਲਈ ਇੱਕ ਹੋਏ ! ਬਸ ਲੋੜ ਹੈ ਉਸੀ ਤਰੀਕੇ ਇੱਕ ਹੋਣ ਦੀ ਜਿਵੇਂ ਮਿਸਲਾਂ ਵੱਖ ਵੱਖ ਚਲਦੀਆਂ ਵੀ ਪੰਥ ਤੇ ਭੀੜ ਸਮੇਂ ਇੱਕਜੁੱਟ ਹੋ ਜਾਂਦੀਆਂ ਸਨ ! ਜਿਵੇਂ ਆਮ ਘਰਾਂ ਵਿੱਚ ਆਪਸ ਵਿੱਚ ਲੜੇ ਭਰਾ ਵੀ ਦੂਜੇ ਤੇ ਭੀੜਾ ਆਉਣ ਵੇਲੇ ਇੱਕਜੁੱਟ ਖੜੇ ਨਜਰ ਆਉਂਦੇ ਹਨ ! ਬਸ ਓਵੇਂ !
ਰੱਬ ਕਰੇ ਕਿ ਸਿੱਖ ਆਪਰੇਸ਼ਨ ਕਰਵਾਉਣ ਤੇ ਇਨ੍ਹਾਂ ਦੀ ਨਿਗਾਹ ਇਸ ਚੰਦਰੀ ਬਿਮਾਰੀ ਤੋਂ ਛੁਟਕਾਰਾ ਪਾਏ ! (ਚੰਗਾ, ਵੀਰ ਮੈਂ ਚਲਦਾ ਹਾਂ, ਅੱਖਾਂ ਦੇ ਡਾਕਟਰ ਕੋਲ ਜਾਣਾ ਹੈ)
ਹਰਪਾਲ (ਸ਼ਰਾਰਤ ਨਾਲ) ਕਿਓਂ ? ਤੈਨੂੰ ਵੀ ਮੋਤੀਆਬਿੰਦ ਹੋ ਗਿਆ ਹੈ ? (ਦੋਵੇਂ ਜੋਰ ਜੋਰ ਦੀ ਹਸਦੇ ਹਨ)

Leave a Comment

Reader Comments