ਸੀ ਸ਼ਾਹ ! (ਨਿੱਕੀ ਕਹਾਣੀ )
ਕੁਲਦੀਪ ਹਰ ਰੋਜ਼ ਦੁਨੀਆ ਦੀਆਂ ਸ਼ਿਕਾਇਤਾਂ ਕਰਦਾ ਰਹਿੰਦਾ :
“ਇਹ ਬੰਦਾ ਮੇਰੀ ਨਹੀਂ ਮੰਨਦਾ…
ਉਹ ਮੇਰੇ ਨਾਲ ਨਹੀਂ ਖੜ੍ਹਦਾ…
ਕਿਸਮਤ ਵੀ ਮੇਰਾ ਸਾਥ ਨਹੀਂ ਦਿੰਦੀ!”
ਉਸ ਦੇ ਮਿੱਤਰ ਸੁਰਜੀਤ ਨੇ ਇੱਕ ਦਿਨ ਉਸ ਦੇ ਹੱਥ ਵਿੱਚ ਸ਼ੀਸ਼ਾ ਫੜਾ ਦਿੱਤਾ।
ਕੁਲਦੀਪ ਨੇ ਪੁੱਛਿਆ, “ਇਹ ਕੀ?”
ਸੁਰਜੀਤ ਹੱਸ ਕੇ ਬੋਲਿਆ : “ਸੀ ਸ਼ਾਹ!”
“ਕਿੱਥੇ ਹੈ ਸ਼ਾਹ?”
“ਸ਼ੀਸ਼ੇ ਵਿੱਚ ਵੇਖ!
ਜਿਸ ਸ਼ਾਹ ਨੂੰ ਤੂੰ ਸਾਰੀ ਦੁਨੀਆ ਵਿੱਚ ਲੱਭਦਾ ਫਿਰਦਾ ਏਂ, ਉਹ ਤੇਰੇ ਆਪਣੇ ਅੰਦਰ ਹੈ।”
ਕੁਲਦੀਪ ਸ਼ੀਸ਼ੇ ਵਿੱਚ ਆਪਣਾ ਅਕਸ ਵੇਖਣ ਲੱਗਾ।
ਸੁਰਜੀਤ ਨੇ ਕਿਹਾ : “ਪਰ ਆਪਣੇ ਅੰਦਰਲੇ ਸ਼ਾਹ ਨੂੰ ਪਛਾਣਨ ਲਈ ਪਹਿਲਾਂ ਆਪਣੇ ਮਨ ਨੂੰ ਜਿੱਤਣਾ ਪਵੇਗਾ।
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ‘ਮਨਿ ਜੀਤੈ ਜਗੁ ਜੀਤੁ।’”
ਕੁਲਦੀਪ ਕੁਝ ਸਮਾਂ ਚੁੱਪ ਰਿਹਾ, ਫਿਰ ਹੱਸ ਕੇ ਬੋਲਿਆ :
“ਮਤਲਬ ਸਾਰੀ ਉਮਰ ਮੈਂ ਬਾਹਰ ਸ਼ਾਹ ਲੱਭਦਾ ਰਿਹਾ…
ਤੇ ਸ਼ੀਸ਼ਾ ਮੈਨੂੰ ਬਾਹਰਲਾ ਚਿਹਰਾ ਵਿਖਾ ਕੇ ਅੰਦਰਲੇ ਸ਼ਾਹ ਦੀ ਯਾਦ ਕਰਵਾ ਗਿਆ!”
ਸੁਰਜੀਤ ਮੁਸਕਰਾ ਕੇ ਬੋਲਿਆ :
“ਬੱਸ! ਹੁਣ ਦੂਜਿਆਂ ’ਤੇ ਰਾਜ ਕਰਨ ਤੋਂ ਪਹਿਲਾਂ ਆਪਣੇ ਮਨ ਦਾ ਰਾਜ ਸੰਭਾਲ।
‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।’”
Leave a Comment