A space for stories that matter

Every life hides a powerful story

Short stories, poems & fearless ideas

Balvinder Singh Bison

ਨੰਨ੍ਹਾ ਮੁੰਨਾ ! (ਨਿੱਕੀ ਕਹਾਣੀ)

ਮਾਸਟਰ ਜੀ, ਮਾਸਟਰ ਜੀ ! ਨੰਦੂ ਨੇ ਮੈਨੂੰ ਬਹੁਤ ਕੁੱਟਿਆ ਤੇ ਨਾਲੇ ਗਾਲਾਂ ਵੀ ਕੱਢੀਆਂ! ਓਹ ਸਕੂਲ ਵਿੱਚ ਚੋਰੀ ਛੁਪੇ ਨਸ਼ੀਲੀਆਂ ਗੋਲੀਆਂ ਵੀ ਵੇਚਦਾ ਹੈ ! ਤੁਸੀਂ ਕੁਝ ਕਰੋ ਉਸ ਨੰਦੂ ਦਾ ! (ਰੋਂਦੇ ਹੋਏ ਗੁਰਦੀਪ ਨੇ ਵੱਡੇ ਮਾਸਟਰ ਜੀ ਨੂੰ ਦਸਿਆ)

ਵੱਡੇ ਮਾਸਟਰ ਜੀ ਨੰਦੂ ਨੂੰ ਬੁਲਾਉਂਦੇ ਹਨ...

ਵੱਡੇ ਮਾਸਟਰ ਜੀ : ਕੀ ਗੱਲ ਹੈ ਬਈ ਨੰਦੂ ? ਕੀ ਅੱਤ ਚੁੱਕੀ ਫਿਰਦਾ ਹੈਂ ? ਬਹੁਤ ਹੋ ਗਿਆ, ਚੱਲ ਤੈਨੂੰ ਕਢਦਾ ਹਾਂ ਸਕੂਲ ਵਿਚੋਂ !

ਨੰਦੂ (ਹਸਦੇ ਹੋਏ ਡ੍ਰਾਮਾ ਕਰਦਾ ਹੋਇਆ) : ਨੰਦੂ !! ਸਬਕਾ ਬੰਧੂ !! ਮੈਂ ਇੱਕ ਨੰਨ੍ਹਾ ਸਾ .. ਮੁੰਨਾ ਸਾ .. ਪਯਾਰਾ ਸਾ .. ਬੱਚਾ ਹੂੰ ! (ਅੱਖਾਂ ਟੇਡੀਆਂ ਕਰ ਕੇ ਬੋਲਦਾ ਹੈ) ਮਾਸਟਰ ਜੀ, ਤੁਸੀਂ ਜਾਣਦੇ ਹੋ ਨਾ ਕੀ ਮੇਰਾ ਪਿਓ ਕੌਣ ਹੈ ? ਮੈਂ ਸਿਆਸੀ ਚੌਧਰੀ ਜੀ ਦਾ ਪੁੱਤਰ ਹਾਂ !

ਵੱਡੇ ਮਾਸਟਰ ਜੀ (ਅੱਖਾਂ ਨੀਵੀਆਂ ਕਰਕੇ) : ਸੁਣ ਲਵੋ ਬਈ ਸਾਰੇ ! ਇਸਦੀ ਗੱਲ ਦਾ ਬੁਰਾ ਨਾ ਮਨਾਓ ਕਿਓਂਕਿ ਇਹ ਇੱਕ ਨੰਨ੍ਹਾ ਜਿਹਾ, ਮੁੰਨਾ ਜਿਹਾ, ਪਿਆਰਾ ਜਿਹਾ ਬੱਚਾ ਹੈ ! ਹੁਣ ਬੱਚਾ ਹੈ ਤੇ ਗਲਤੀ ਤੇ ਕਰੇਗਾ ਹੀ ਨਾ ! ਚਲੋ .. ਚਲੋ .. ਸਾਰੇ ਹੁਣ ਆਪਣੇ ਘਰ ਜਾਓ !

ਗੁਰਦੀਪ (ਹੈਰਾਨੀ ਨਾਲ ਇਹ ਤਮਾਸ਼ਾ ਵੇਖਦੇ ਹੋਏ) : ਸ਼ਾਇਦ ਵੱਡੇ ਮਾਸਟਰ ਜੀ ਨੂੰ ਪਤਾ ਹੈ ਕੀ ਇਨਸਾਫ਼ ਨਾਲੋਂ ਜ਼ਿੰਦਗੀ ਅੱਤੇ ਨੌਕਰੀ ਜਿਆਦਾ ਕੀਮਤੀ ਹੁੰਦੀ ਹੈ ! (ਅੱਖਾਂ ਪੂੰਝ ਕੇ ਘਰ ਵੱਲ ਚੱਲ ਪੈਂਦਾ ਹੈ)

(ਨੋਟ : ਇਸ ਕਹਾਣੀ ਦਾ ਕਿਸੀ ਵੀ ਸੱਚੀ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ, ਇਹ ਨਿਰੋਲ ਕਲਪਨਾ ਤੇ ਅਧਾਰਿਤ ਹੈ)

Leave a Comment

Reader Comments