A space for stories that matter

Every life hides a powerful story

Short stories, poems & fearless ideas

Balvinder Singh Bison

ਜ਼ਜਬਾਤੀ ? ਮੂਰਖ ? (ਨਿੱਕੀ ਕਹਾਣੀ)

ਕਲ ਇੱਕ ਬੈੰਡ ਦੀ ਬੋਲੀ ਸੁਣੀ ਜਿਸ ਵਿੱਚ ਉਨ੍ਹਾਂ ਨੇ ਇੱਕ ਸਮਾਜਿਕ ਅੱਤੇ ਸਿਆਸੀ ਲੀਡਰ ਨੂੰ ਸੰਤ-ਸਿਪਾਹੀ ਵਰਗਾ ਦਸਿਆ ! ਪਿਛਲੇ ਦਿਨਾਂ ਵਿੱਚ ਵੀ ਚੋਣਾ ਦੌਰਾਨ ਇਸੀ ਤਰੀਕੇ ਨਾਲ ਵੱਖ ਵੱਖ ਬੁਲਾਰੇਆਂ ਨੇ ਪੁਰਾਤਨ ਸੂਰਮਿਆਂ ਨਾਲ ਅਜੇਹੇ ਲੀਡਰਾਂ ਦਾ ਟਾਕਰਾ ਕੀਤਾ ਸੀ ! ਇਸ ਤਰਾਂ ਟਾਕਰਾ ਕਰਨਾ ਕਿੰਨਾ ਕੁ ਸਹੀ ਹੈ ? (ਹਰਜੀਤ ਸਿੰਘ ਨੇ ਸੁਰਜੀਤ ਸਿੰਘ ਨੂੰ ਪੁਛਿਆ)

ਸੁਰਜੀਤ ਸਿੰਘ : ਯਾਰ ! ਅਸੀਂ ਪਤਾ ਨਹੀਂ ਕਿਓਂ ਕਿਸੀ ਵੀ ਗੱਲ ਨੂੰ ਲੈ ਕੇ ਇਤਨੇ ਜ਼ਜਬਾਤੀ ਹੋ ਜਾਂਦੇ ਹਾਂ, ਕਿ ਆਪਣੇ ਜ਼ਜਬਾਤਾਂ ਦੀ ਹੱਦ ਹੀ ਪਾਰ ਕਰ ਜਾਉਂਦੇ ਹਾਂ ! ਓਹ ਸਿਆਸੀ ਹੋ ਸਕਦਾ ਹੈ, ਕਿ ਬਹੁਤ ਚੰਗਾ ਬੰਦਾ ਹੋਵੇ, ਪਰ ਕਿਸੀ ਵੀ ਤਰੀਕੇ ਨਾਲ ਉਸਦਾ ਟਾਕਰਾ ਪੁਰਾਤਨ ਸ਼ਹੀਦਾਂ, ਨਿਰੋਲ ਧਾਰਮਿਕ ਬੰਦਿਆਂ ਨਾਲ ਨਹੀਂ ਹੋ ਸਕਦਾ ! ਮਨੁੱਖ ਦਾ ਕਿਸੀ ਨੂੰ ਪਸੰਦ ਕਰਨਾ ਇੱਕ ਅਲਗ ਵਿਸ਼ਾ ਹੈ, ਪਰ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਨਾਲ ਉਸਦੀ ਤੁਲਨਾ ਕਰਨਾ ਵਾਕਈ ਹੀ ਦਿਮਾਗੀ ਦਿਵਾਲੀਏਪਨ ਦੀ ਨਿਸ਼ਾਨੀ ਹੈ !

ਹਰਜੀਤ ਸਿੰਘ : ਹੁਣ ਇਨ੍ਹਾਂ ਨੂੰ ਜ਼ਜਬਾਤੀ ਸਮਝੀਏ ਜਾਂ ਮੂਰਖ ? ਕੁਝ ਸਾਲਾਂ ਪਹਿਲਾਂ ਵੀ ਇੱਕ ਪ੍ਰਧਾਨ ਮੰਤਰੀ ਦੀ ਤੁਲਣਾ ਦੇਵੀ ਨਾਲ ਕੀਤੀ ਗਈ ਸੀ ! ਕਈ ਸਿਆਸਿਆਂ ਦੇ ਸ਼ਰਾਬ, ਨਸ਼ੇਆਂ ਤੇ ਹੋਰ ਭੈੜੇ ਕੰਮ ਸਿਧੇ-ਅਸਿਧੇ ਢੰਗ ਨਾਲ ਚਲਦੇ ਹਨ ,ਪਰ ਸੱਦਕੇ ਜਾਈਏ ਹਮਾਇਤੀਆਂ ਦੇ, ਜੋ ਅੱਕਲ ਤੋ ਅੰਨੇ ਉਨ੍ਹਾਂ ਨੂੰ ਰੱਬ ਬਣਾ ਪੂਜਦੇ ਹਨ !

ਸੁਰਜੀਤ ਸਿੰਘ : ਜਦੋਂ ਅਸੀਂ ਕਿਸੀ ਨੂੰ ਪਸੰਦ ਕਰਦੇ ਹਾਂ, ਤਾਂ ਉਸ ਬਾਰੇ ਚੰਗੀਆਂ ਚੰਗੀਆਂ ਗੱਲਾਂ ਹੀ ਕਰਦੇ ਹਨ ਤੇ ਸੁਣਨਾ ਵੀ ਪਸੰਦ ਕਰਦੇ ਹਾਂ, ਪਰ ਇਹ ਪਿਆਰ ਅੰਨਾ ਨਹੀਂ ਹੋਣਾ ਚਾਹੀਦਾ ! ਸ਼ਰਧਾ ਅੱਤੇ ਪਿਆਰ ਅੰਨਾ ਹੋਵੇ, ਤਾਂ ਅਕਸਰ ਅੰਧਵਿਸ਼ਵਾਸ ਅੱਤੇ ਧਾਰਮਿਕ ਪਾਗਲਪਨ ਨੂੰ ਵਧਾਵਾ ਦਿੰਦਾ ਹੈ !

ਹਰਜੀਤ ਸਿੰਘ (ਹਸਦੇ ਹੋਏ) : ਬਿੱਲੀ ਮਿਆਉਂ-ਮਿਆਉਂ ਕਰੇ ਤਾਂ ਕੋਈ ਗੱਲ ਨਹੀਂ, ਪਰ ਜੇਕਰ ਸ਼ੇਰ ਵੀ ਮਿਆਉਂ-ਮਿਆਉਂ ਕਰਨ ਲੱਗ ਪਵੇ ਤਾਂ ਸੋਚਣਾ ਪਵੇਗਾ ਕਿ ਕਿਹੜੀ "ਵਿਕਸ ਦੀ ਗੋਲੀ ਲੈ ਕੇ ਵਿਚਾਰਾਂ ਦੀ ਖਿਚ-ਖਿਚ ਦੂਰ ਕੀਤੀ ਜਾਵੇ" ! ਇਸ ਲਈ ਆਪਣੀ ਪਸੰਦ ਦੇ ਨੇਤਾ ਦੀ ਵਾਹ ਵਾਹ ਕਰੋ, ਪਰ ਦਿਮਾਗ ਖੋਲ ਕੇ, ਨਾ ਕਿ ਆਪਣੀ ਪੱਤ ਰੋਲ ਕੇ !

Leave a Comment

Reader Comments