ਸਿੱਖ ਬਦਬੂ ਮਾਰਣ ਲੱਗਾ ! (ਨਿੱਕੀ ਕਹਾਣੀ)
ਮੰਮੀ, ਕਲ ਮੈਂ ਆਪਣੇ ਦੋਸਤਾਂ ਅੱਗੇ ਬਹੁਤ ਸ਼ਰਮਿੰਦਾ ਹੋਈ ! (ਗੁਰਪ੍ਰੀਤ ਕੌਰ ਆਪਣੀ ਮੰਮੀ ਗੁਰਸ਼ਰਨ ਕੌਰ ਨਾਲ ਗੱਲ ਕਰ ਰਹੀ ਸੀ)
ਗੁਰਸ਼ਰਨ ਕੌਰ : ਕੀ ਹੋਇਆ ਪੁੱਤਰ ?
ਗੁਰਪ੍ਰੀਤ ਕੌਰ : ਕਲ ਸਾਡੇ ਕਾਲੇਜ ਦੀ ਬਸ ਅੰਦਰ ਕੁਝ ਮੁੰਡੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਪਰ ਜਿਸ ਤਰੀਕੇ ਨਾਲ ਇੰਗਲਿਸ਼ ਵਿੱਚ ਕਿਸੀ ਵਾਕ ਨੂੰ ਪੂਰਾ ਕਰਨ ਲਈ ਮੇਨ ਵਰਬ ਅੱਤੇ ਹੈਲਪਿੰਗ ਵਰਬ ਹੁੰਦੀਆਂ ਹਨ, ਉਸੀ ਤਰੀਕੇ ਨਾਲ ਉਨ੍ਹਾਂ ਮੁੰਡਿਆਂ ਦੀ ਹਰ ਗੱਲ ਵਿੱਚ "ਮਾਂ-ਭੈਣ ਦੀਆਂ ਗਾਲਾਂ ਹੈਲਪਿੰਗ ਵਰਬ ਦਾ ਕੰਮ ਕਰ ਰਹੀਆਂ ਸਨ" ! ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਜਦੋਂ ਮੈਂ ਵੇਖਿਆ ਕੀ ਉਨ੍ਹਾਂ ਵਿਚੋਂ ਕੁਝ ਮੁੰਡੇ ਸਿੱਖ ਦਿਖ ਵਾਲੇ ਸਨ ਅੱਤੇ ਦੋ ਮੁੰਡੇ ਤਾਂ "ਖੰਡੇ ਕੀ ਪਾਹੁਲ" ਦੇ ਧਾਰਣੀ ਵੀ ਸਨ !
ਗੁਰਸ਼ਰਨ ਕੌਰ : ਜਿਸ ਦਾ ਗੁਰੂ ਹੋਵੇ ਮਿਠਬੋਲੜਾ ਤੇ ਉਸ ਮਿਠਬੋਲੜੇ ਗੁਰੂ ਦੇ ਸਿੱਖ ਬਾਰੇ ਇਹ ਗੱਲ ਆਮ ਹੋ ਜਾਵੇ ਕੀ "ਜੋ ਗਾਲਾਂ ਨਹੀ ਕਢਦਾ, ਓਹ ਸਰਦਾਰ ਨਹੀ ਹੋ ਸਕਦਾ" ਤਾਂ ਫਿਰ ਸਮਝਣਾ ਚਾਹੀਦਾ ਹੈ ਕੀ ਅਸੀਂ ਆਪਣੇ ਹੱਥੀ ਆਪਨੇ ਗੁਰੂ ਦੇ ਮੁੰਹ ਤੇ ਕਾਲਿਖ ਲਾ ਰਹੇ ਹਾਂ ! ਆਪਣੇ ਨਾਮ ਨਾਲ ਖਾਲਸਾ ਲਿਖਣ ਵਾਲੇ, ਜੱਥੇਦਾਰ ਲਿਖਣ ਵਾਲੇ, ਸੰਤ ਕਹਾਉਣ ਵਾਲੇ, ਪ੍ਰਧਾਨ, ਸੱਕਤਰ, ਗੁਰੁਦੁਆਰੇ ਦੇ ਭਾਈ ਸਾਹਿਬ, ਖਾਸ ਸਿੱਖ ਜਾਂ ਹੋਵੇ ਆਮ ਸਿੱਖ ਸਭ ਹੀ ਇਸ "ਘੋਰ ਮਨਮਤ" ਵਿੱਚ ਸ਼ਾਮਿਲ ਹਨ !
ਗੁਰਪ੍ਰੀਤ ਕੌਰ : ਕਿਰਦਾਰ ਦੇ ਉੱਚੇ ਸਿੱਖਾਂ ਨੂੰ ਕਿਤਨਾ ਨੀਵਾਂ ਬਣਾ ਦਿੱਤਾ ਗਿਆ ਹੈ ! ਪਤਾ ਨਹੀ ਓਹ ਕਿਹੜੀਆਂ ਤਾਕਤਾਂ ਹਨ ਜੋ ਸਿੱਖੀ ਦੇ ਹਰ ਉਸ ਗੁਣ ਨੂੰ ਕਮਜੋਰ ਕਰ ਰਹੀਆਂ ਹਨ ਜਿੱਥੇ ਜਿੱਥੇ ਓਹ ਤਾਕਤਵਰ ਸੀ ! ਅੱਜ ਦੁਨੀਆਂ ਭਰ ਵਿੱਚ ਸਿੱਖ ਅੱਤੇ ਸਿੱਖੀ ਦਾ ਮਿਆਰ ਥੱਲੇ ਥੱਲੇ ਹੀ ਨਜ਼ਰ ਆਉਂਦਾ ਹੈ ! ਕਦੋਂ ਆਵੇਗੀ ਇਨ੍ਹਾਂ ਨੂੰ ਸ਼ਰਮ ? ਕਦੋਂ ਤਕ ਇਹ ਆਪਣੀਆਂ ਗਾਲਾਂ ਦੀ ਬਦਬੂ ਨਾਲ ਆਲਾ ਦੁਆਲਾ ਸਾੜਦੇ ਰਹਿਣਗੇ ?
ਗੁਰਸ਼ਰਨ ਕੌਰ : ਸ਼ਰਮ ਉਸਨੂੰ ਆਉਂਦੀ ਹੈ ਜਿਸ ਕੋਲ ਗਿਆਨ ਹੋਵੇ, ਅਗਿਆਨੀ ਨੂੰ ਕਿਸ ਗੱਲ ਦੀ ਸ਼ਰਮ ?ਫਿਲਹਾਲ ਤੇ ਜਿਆਦਾਤਰ ਕੇਵਲ ਮੱਥਾ ਟੇਕਣ ਨੂੰ ਹੀ ਗੁਰੂ ਦਰਸ਼ਨ ਸਮਝੀਂ ਬੈਠੇ ਹਨ! ਜਦੋਂ ਸਾਨੂੰ ਗੁਰੂ ਦੀ ਬਾਣੀ ਅੱਤੇ ਗੁਰੂ ਦੀ ਮੱਤ ਦੀ ਸਮਝ ਆ ਜਾਵੇਗੀ ਤਾਂ ਆਪੇ ਹੀ ਫਿੱਕਾ ਬੋਲਣੋਂ ਹੱਟ ਜਾਵਾਂਗੇ !
Leave a Comment