A space for stories that matter

Every life hides a powerful story

Short stories, poems & fearless ideas

Balvinder Singh Bison

ਪੰਥਕ ਪਤੰਗਬਾਜ਼ ! (ਨਿੱਕੀ ਕਹਾਣੀ)

ਪੰਥ ਵਿੱਚ ਇਤਨਾ ਖਿਲਾਰਾ ਪਾਇਆ ਹੋਇਆ ਹੈ ਇਨ੍ਹਾਂ ਆਗੂਆਂ ਨੀ, ਕੀ ਪੁੱਛੋਂ ਹੀ ਨਾ ! ਇਨ੍ਹਾਂ ਆਗੂਆਂ ਅੱਤੇ ਇਨ੍ਹਾਂ ਦੀਆਂ ਹਰਕਤਾਂ ਕਰਕੇ ਅੱਜ ਸਿਖ ਸਮਾਜ ਪੰਥਕ ਤੌਰ ਤੇ ਖਿੰਡਿਆ ਹੋਇਆ ਹੈ ਤੇ ਉਸ ਦਾ ਫਾਇਦਾ ਦੇਸ਼ ਦੀ ਵੱਡੀ ਸਿਆਸੀ ਪਾਰਟੀਆਂ ਚੁੱਕ ਰਹੀਆਂ ਹਨ ! (ਹਰਪਾਲ ਸਿੰਘ ਨੇ ਕਲਪਦੇ ਹੋਏ ਆਪਣਾ ਪਖ ਰਖਿਆ)

ਕੁਲਦੀਪ ਸਿੰਘ : ਜੋ ਪਤੰਗਬਾਜ਼, ਗੁੱਡੀਆਂ ਉਡਾਉਂਦੇ ਹੋਏ ਚਰਖੜੀ ਅੱਤੇ ਡੋਰਾਂ ਆਪਣੇ ਹੱਥ ਹੀ ਰਖਦੇ ਹਨ, ਜਦੋਂ ਉਨ੍ਹਾਂ ਦੀ ਗੁੱਡੀ ਕੱਟਦੀ ਹੈ, ਤਾਂ ਡੋਰਾਂ ਉਲਝ ਕੇ ਕਿਸੀ ਕੰਮ ਦੀਆਂ ਨਹੀਂ ਰਹਿੰਦੀਆਂ ਕਿਓਂਕਿ ਡੋਰ ਨੂੰ ਨਾਲ ਦੇ ਨਾਲ ਸਾਂਭਿਆ ਨਹੀਂ ਗਿਆ ਹੁੰਦਾ !

ਤੇਰੇ ਕਹਿਣ ਦਾ ਕੀ ਮਤਲਬ ਹੈ ? (ਹਰਪਾਲ ਸਿੰਘ ਨੇ ਪੁਛਿਆ)

ਕੁਲਦੀਪ ਸਿੰਘ : ਖੁੱਲੇ ਪੇਚੇ ਤੱਦ ਹੀ ਕਾਮਿਆਬ ਹਨ ਜਦੋਂ "ਪੇਚੇ ਲਗਾਵੇ ਕੋਈ ਹੋਰ" ਤੇ "ਚਰਖੜੀ ਸਾਂਭੇ ਕੋਈ ਹੋਰ" ! ਹਰ ਮੈਦਾਨ ਇੱਕ ਹੀ ਬੰਦਾ ਫਤਿਹ ਨਹੀਂ ਕਰ ਸਕਦਾ ! ਸਾਡੇ ਧਾਰਮਿਕ ਅੱਤੇ ਸਿਆਸੀ ਲੀਡਰਾਂ ਦੀ ਇਹੀ ਕਮਜੋਰੀ ਰਹੀ ਹੈ ਕਿ ਓਹ ਹਰ ਕੌਮੀ ਕੰਮ ਵਿੱਚ ਗੁੱਡੀ ਅੱਤੇ ਚਰਖੜੀ ਆਪਣੇ ਹੱਥ ਹੀ ਲੋਚਦੇ ਰਹੇ ਤੇ ਕੌਮ ਉਨ੍ਹਾਂ ਦੇ ਗਲਤ ਪੇਚਿਆਂ ਦੇ ਪਾਏ ਹੋਏ ਗੁੰਝਲਾਂ ਵਿੱਚ ਹੀ ਫੱਸ ਕੇ ਰਹ ਗਈ !

ਹਰਪਾਲ ਸਿੰਘ (ਸਿਰ ਹਿਲਾਉਂਦੇ ਹੋਏ) : ਠੀਕ ਬੋਲਿਆ ਵੀਰ ! ਜਿਸ ਦਿਨ ਸਾਡੇ ਸਿਆਸੀ ਅੱਤੇ ਧਾਰਮਿਕ ਲੀਡਰਾਂ ਨੇ ਮਿਲ-ਜੁਲ ਕੇ "ਪੰਥਕ ਹਿਤਾਂ ਦੀ ਪ੍ਰਾਪਤੀ ਦੀ ਪਤੰਗ" ਉਡਾਉਣੀ ਸ਼ੁਰੂ ਕਰ ਦਿੱਤੀ ਤਾਂ ਸਮਝ ਲੈਣਾ ਕਿ ਉਸੀ ਦਿਨ ਤੋਂ ਪੰਥਕ ਚੜ੍ਹਦੀਕਲਾ ਦਾ ਸਮਾਂ ਸ਼ੁਰੂ ਹੋ ਜਾਵੇਗਾ !

Leave a Comment

Reader Comments