A space for stories that matter

Every life hides a powerful story

Short stories, poems & fearless ideas

Balvinder Singh Bison

ਮੁੰਡਾ ਨਾ ਕੁੜੀ ! (ਨਿੱਕੀ ਕਹਾਣੀ)

ਪਤਾ ਨਹੀਂ ਕਦੋਂ ਰੱਬ ਸਾਡੀ ਝੋਲੀ ਪੁੱਤਰ ਦੀ ਖੈਰ ਪਾਵੇਗਾ ? (ਨਿਰਮਲ ਸਿੰਘ ਪੰਜਵੀਂ ਕੁੜੀ ਦੇ ਜੰਮਣ ਤੇ ਉਦਾਸ ਜਿਹਾ ਬੈਠਾ ਸੀ)

ਕੂੜਪ੍ਰਚਾਰ ਸਿੰਘ : ਜਾ, ਫਲਾਣੇ ਖਾਸ ਦਿਨ "ਇੱਛਾ ਪੂਰਕ ਗੁਰੁਦੁਆਰੇ" ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰ ਆ ਤੇ ਨਾਲੇ ਧਿਆਨ ਰੱਖੀਂ ਕੀ ਗਲਤੀ ਨਾਲ ਵੀ ਉਥੋਂ ਪ੍ਰਸ਼ਾਦ ਲੈਣਾ ਨਾ ਭੁੱਲੀਂ ਵਰਨਾ ਸਰਾਪੇਆਂ ਪਾਵੇਂਗਾ ! ਉਥੋਂ ਸੰਤਾਂ ਦੇ ਪ੍ਰਤਾਪ ਨਾਲ ਪੁੱਤਰ ਦੀ ਦਾਤ ਮਿਲਦੀ ਹੈ ! ਲੱਖਾਂ ਲੋਕਾਂ ਨੇ ਦਰਸ਼ਨ ਕਰ ਦਾਤ ਪ੍ਰਾਪਤ ਕੀਤੀ ਹੈ !

ਨਾਲ ਹੀ ਖੜਾ ਸ਼ੁਭਅਮਲ ਸਿੰਘ ਹੱਸਣ ਲੱਗ ਪਿਆ ....

ਨਿਰਮਲ ਸਿੰਘ : ਤੁਸੀਂ ਹੱਸੇ ਕਿਓਂ ਵੀਰ ਜੀ ? ਇਨ੍ਹਾਂ ਨੇ ਕੋਈ ਗਲਤ ਗੱਲ ਕਹੀ ਹੈ ?

ਸ਼ੁਭਅਮਲ ਸਿੰਘ : ਦੁਨੀਆਂ ਦਾ ਸਭ ਤੋਂ ਪੁਰਾਣਾ ਹੁਨਰ ਹੈ .. ਠੱਗ ਵਿਦਿਆ ! ਇਨ੍ਹਾਂ ਅਖੌਤੀਆਂ ਨੇ ਕੀ ਮੁੰਡਾ ਦੇਣਾ ਹੈ ? ਕਿਹੜੇ ਲੱਖਾਂ ਲੋਕਾਂ ਨੂੰ ਪੁੱਤਰ ਦੀ ਦਾਤ ਦਿੱਤੀ ਹੈ ? ਵੀਹ ਲੋਕਾਂ ਨੂੰ ਆਸ਼ੀਰਵਾਦ ਮੈਂ ਵੀ ਦੇ ਦੇਵਾਂ ਕੀ ਜਾ ਪੁੱਤਰ ਹੋਵੇਗਾ ਤਾਂ ਵਿੱਚੋਂ ਪੰਜ-ਦਸ ਨੂੰ ਤਾਂ ਪੱਕਾ ਹੀ ਮੁੰਡਾ ਹੋ ਜਾਵੇਗਾ ਕੁਦਰਤੀ ! ਜਿਨ੍ਹਾਂ ਨੂੰ ਪੁੱਤਰ ਮਿਲ ਗਿਆ ਓਹ ਅੱਗੇ ਨਵੇਂ ਵੀਹ ਸ਼ਿਕਾਰ ਲੈ ਕੇ ਆਵਣਗੇ ਤੇ ਜਿਨ੍ਹਾਂ ਨੂੰ ਫਿਰ ਤੋ ਕੁੜੀ ਹੋ ਗਈ, ਉਨ੍ਹਾਂ ਨੂੰ ਇਨ੍ਹਾਂ ਮਹਾਪੁਰਖਾਂ ਨੇ ਕਹਿਣਾ ਹੈ ਕੀ ਤੁਸੀਂ "ਫਲਾਣੀ ਮਰਿਆਦਾ ਭੰਗ ਕੀਤੀ ਸੀ" ਇਸ ਕਰਕੇ ਮੁੰਡਾ ਨਹੀਂ ਹੋਇਆ ! ਇਹ ਖੇਲ ਇਸੀ ਤਰਾਂ ਚਲਦਾ ਰਹੇਗਾ ਤੇ ਇਨ੍ਹਾਂ ਦੇ ਭਗਤਾਂ ਦੀ ਗਿਣਤੀ ਵਧਦੀ ਜਾਵੇਗੀ ! ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨਾ ਪਾਇ !

ਕੂੜਪ੍ਰਚਾਰ ਸਿੰਘ (ਕੁੜ੍ਹਦਾ ਹੋਇਆ) : ਮੁੰਡਾ ਮੰਗਣ ਲਈ, ਸ਼ਰੀਰ ਦੇ ਰੋਗ ਦੂਰ ਕਰਾਉਣ ਲਈ, ਕੰਮ-ਧੰਦਾ ਵਧਾਉਣ ਆਦਿ ਆਦਿ ਕੰਮਾਂ ਲਈ ਸੈਕੜੇ ਹੀ ਡੇਰੇ ਅੱਤੇ ਗੁਰੁਦੁਆਰੇ ਹਨ ! ਬਹੁਤ ਇਤਿਹਾਸਿਕ ਗੁਰੁਦੁਆਰੇ ਵੀ ਦਾਤਾਂ ਵੰਡਦੇ ਹਨ ! ਤੁਹਾਨੂੰ ਲੋਕਾਂ ਨੂੰ ਕੇਵਲ ਹੁੱਜਤਾਂ ਕਰਨੀਆਂ ਹੀ ਆਉਂਦੀਆਂ ਹਨ ! ਤੁਹਾਨੂੰ ਕੀ ਪਤਾ ਸ਼ਰਧਾ ਅੱਤੇ ਭਰੋਸੇ ਦਾ ਮਤਲਬ ?

ਸ਼ੁਭਅਮਲ ਸਿੰਘ (ਹਸ ਕੇ) : ਆਪ ਬਾਲ ਬ੍ਰਹਮਚਾਰੀ ਹੋ ਕੇ ਪੁੱਤਰ ਵੰਡ ਰਹੇ ਨੇ ਤੁਹਾਡੇ ਬਾਬਾਜੀ ? ਤੁਹਾਡਾ ਤੇ ਓਹੀ ਹਿਸਾਬ ਹੈ ਜਿਵੇਂ ਇੱਕ ਜਨਾਨੀ ਨੇ ਆ ਸ਼ਿਕਾਇਤ ਕੀਤੀ ਕੀ ਮਹਾਂਪੁਰਖੋਂ ਤੁਸੀਂ ਤੇ ਕਿਹਾ ਸੀ ਕੀ "ਮੁੰਡਾ ਨਾ ਕੁੜੀ" ਪਰ ਇਹ ਕੁੜੀ ਹੋ ਗਈ ਹੈ ! ਅੱਗੋ ਮਹਾਂਪੁਰਖ ਕਹਿੰਦੇ, ਅਸੀਂ ਤੇ ਕਿਹਾ ਸੀ ਕੀ .. "ਮੁੰਡਾ ਨਾ, ਕੁੜੀ" ਤੇ ਤੂੰ ਸਮਝੀ "ਮੁੰਡਾ, ਨਾ ਕੁੜੀ" ! ਬੀਬਾ ਤੂੰ ਮਹਾਂਪੁਰਸ਼ਾਂ ਦੇ ਬਚਨ ਧਿਆਨ ਨਾਲ ਨਹੀਂ ਸੁਣੇ, ਅਸਲ ਵਿੱਚ ਤਾਂ ਸਾਡੇ ਬਚਨ ਹੀ ਪੂਰੇ ਹੋਏ ਹਨ !

ਨਿਰਮਲ ਸਿੰਘ : ਚਲੋ ਕੀ ਫ਼ਰਕ ਪੈਂਦਾ ਹੈ ? ਇੱਕ ਵਾਰ ਡੁਬਕੀ ਹੀ ਤਾਂ ਮਾਰਨੀ ਹੈ ਸਰੋਵਰ ਵਿੱਚ ! ਜਿੱਥੇ ਇਤਨੇ ਘਰ ਵੇਖੇ, ਇੱਕ ਹੋਰ ਸਹੀ !

ਸ਼ੁਭਅਮਲ ਸਿੰਘ : ਡਰਾ ਕੇ, ਫੁਸਲਾ ਕੇ ਅੱਤੇ ਪਿਆਰ ਆਦਿ ਤਰੀਕਿਆਂ ਨਾਲ ਇਹ ਠੱਗ ਭੋਲੀ ਜਨਤਾ ਨੂੰ ਠੱਗ ਰਹੇ ਹਨ ! ਅੱਜ ਸ਼ਾਇਦ "ਦੁਨਿਆਵੀਂ ਸੁੱਖਾਂ ਦੀ ਪ੍ਰਾਪਤੀ ਲਈ ਇਨਸਾਨ ਇਤਨਾ ਡਿੱਗ ਗਿਆ ਹੈ ਕੀ ਕਿਤਨਾ ਨੀਵਾਂ ਡਿੱਗਣਾ ਹੈ, ਓਹ ਵੀ ਭੁੱਲ ਗਿਆ ਹੈ" ! ਅੰਨੇ ਨੂੰ ਕੋਈ ਸਮਝਾਵੇ ਪਰ ਜਿਸਨੇ ਆਪਣੀਆਂ ਅੱਖਾਂ ਤੇ ਅਗਿਆਨ ਦੀ ਪੱਟੀ ਬੰਨ ਲਿੱਤੀ ਹੈ ਉਸਨੂੰ ਕੌਣ ਸਮਝਾਵੇ ?

 

 

Leave a Comment

Reader Comments