A space for stories that matter

Every life hides a powerful story

Short stories, poems & fearless ideas

Balvinder Singh Bison

ਮੇਰੀ ਮੌਤ ! (ਨਿੱਕੀ ਕਵਿਤਾ)

ਹੇ ਮੇਰੀ ਮੌਤ ! ਤੈਨੂੰ ਆਪਣੀ ਪ੍ਰੇਮਿਕਾ ਵਾਂਗ ਲੁਭਾਵਾਂਗਾ !
ਤੈਨੂੰ ਜਦੋਂ ਵੀ ਮਿਲਣ ਆਵਾਂਗਾ, ਤਿਆਰ ਹੋ ਕੇ ਆਵਾਂਗਾ !

ਭਿਆਨਕ ਰੂਪ ਹੋਣਾ ਇਸ ਜਮਾਨੇ ਲਈ ਤੇਰਾ ਕਾਲਾ !
ਅੱਤ ਸੋਹਣੀ ਤੂੰ ਮੈਨੂੰ ਲਗਦੀ, ਰੱਬ ਕੋਲ ਤੂੰ ਲੈ ਜਾਣਾ !

ਹਾਂ ਮੈਂ ਜੀਵਣ ਦਾ ਵੀ ਆਸ਼ਿਕ, ਲੈਂਦਾ ਰੱਬ ਦਾ ਨਾਓ !
ਲੈ ਕੇ ਤੂੰ ਸਹੁਰੇ ਮੈਨੂੰ ਚੱਲੀਂ, ਇਹੋ ਮੇਰਾ ਆਖਿਰੀ ਦਾਓ !

ਡਰ ਲਗਦਾ ਜਮ ਤੋਂ ਉਨ੍ਹਾਂ, ਜਿਨ੍ਹਾਂ ਦੀ ਭੈੜੀ ਕਰਤੂਤ !
ਹੱਥ ਜੋੜ ਕੇ ਨਾਲ ਲੈ ਜਾਣਗੇ ਸਾਨੂੰ ਸੋਹਣੇ ਜਮਦੂਤ !

-- ਬਲਵਿੰਦਰ ਸਿੰਘ ਬਾਈਸਨ