ਕਾਲਾ ਧਾਗਾ ! (ਨਿੱਕੀ ਕਹਾਣੀ)
ਸਿਆਸਤਦਾਨ ਦਿਲਜੀਤ ਸਿੰਘ ਨੂੰ ਪਤਰਕਾਰ ਨੇ ਆਖਿਰੀ ਸਵਾਲ ਪੁਛਿਆ : ਤੁਸੀਂ ਪਿਛਲੇ ਕੁਝ ਦਿਨਾਂ ਤੋਂ ਹੱਥ ਵਿੱਚ ਕਾਲਾ ਧਾਗਾ ਬੰਨਿਆ ਹੈ ਇਸ ਦਾ ਕੀ ਕਾਰਣ ਹੈ ? ਕੋਈ ਵਹਿਮ ਭਰਮ ? ਕੋਈ ਅਨਮਤ ਦਾ ਪ੍ਰਭਾਵ ? ਜੋ ਮੰਨਦੇ ਹਨ, ਉਨ੍ਹਾਂ ਲਈ ਮੁਬਾਰਕ ਹੈ ਪਰ ਤੁਸੀਂ ਤਾਂ ਸਿੱਖ ਲੀਡਰ ਹੋ ਨਾ ? ਤੁਸੀਂ ਸੰਗਤਾਂ ਨੂੰ ਕੀ ਸੇਧ ਦੇ ਰਹੇ ਹੋ ?
ਦਿਲਜੀਤ ਸਿੰਘ : ਜਦੋਂ ਵੀ ਕੋਈ ਕਾਲਾ ਕਾਰਨਾਮਾ (ਭਾਵ ਮੰਦਾ ਕੰਮ) ਕਰਨ ਲਗਦਾ ਹਾਂ ਤਾਂ ਇਹ ਚੇਤੇ ਕਰਵਾ ਦਿੰਦਾ ਹੈ ! ਇਸ ਤਰੀਕੇ ਯਾਦ ਆਉਣ ਨਾਲ ਮੰਦੇ ਕੰਮਾਂ ਤੋਂ ਬਚਾਓ ਹੋ ਜਾਂਦਾ ਹੈ ! ਬਸ ਹੋਰ ਕੋਈ ਕਾਰਣ ਨਹੀਂ !
ਪਤਰਕਾਰ : ਫਿਰ ਇਹ "ਕੜਾ" ਕਿਓਂ ਪਾਇਆ ਹੋਇਆ ਹੈ ? ਇਹ ਕੁਝ ਚੇਤੇ ਨਹੀਂ ਕਰਵਾਉਂਦਾ ?
ਦਿਲਜੀਤ ਸਿੰਘ (ਅੰਦਰੋਂ ਗਾਹਲਾਂ ਕਢਦਾ ਹੋਇਆ %$#$@#%^%$) : ਅ ਅ ਅ ਅ ਅ ! ਦੇਖ ਵੀਰ, ਸਾਡੀ ਦੋਸਤੀ ਬਣੀ ਰਹੇ ! ਅਜੇਹੇ ਸਵਾਲ ਨਾ ਪੁਛਿਆ ਕਰੋ ! ਹੁਣ ਇੰਟਰਵਿਊ ਖਤਮ ਕਰੀਏ ?