ਨਜ਼ਰ ਦਾ ਨਜ਼ਰੀਆ ! (ਨਿੱਕੀ ਕਹਾਣੀ)
ਇਤਨੀਆਂ ਦਿੱਕਤਾਂ ਹਨ ਤੇਰੀ ਜਿੰਦਗੀ ਵਿੱਚ, ਪਰ ਹਰ ਵੇਲੇ ਹਸਦਾ ਤੇ ਮਜ਼ਾਕਾਂ ਕਰਦਾ ਰਹਿੰਦਾ ਹੈ !
ਰੋਣ ਨਾਲ ਵੀ ਸਮਾਂ ਗੁਜਰੇਗਾ ਤੇ ਹੱਸਣ ਨਾਲ ਵੀ ! ਜਿੰਦਗੀ ਵਿੱਚ ਦਿੱਕਤਾਂ ਤਾਂ ਲੱਗੀਆਂ ਹੀ ਰਹਿੰਦੀਆਂ ਹਨ, ਹੁਣ ਮੈਂ ਉਨ੍ਹਾਂ ਦਿੱਕਤਾਂ ਕਰਕੇ ਪਰੇਸ਼ਾਨੀ ਵਿੱਚ ਸੋਚਦਾ ਰਹਾਂ ? ਤਾਂਕਿ ਸ਼ੂਗਰ, ਦਿਲ ਦੀ ਅਲਾਮਤ ਤੇ ਹੋਰ ਦੂਜੀਆਂ ਬਿਮਾਰੀਆਂ ਮੇਰਾ ਪਤਾ ਪੁਛਣ ਆ ਜਾਣ ?
ਪਰ ਕਦੀ ਆਪਣੇ ਚਿੱਟੇ ਹੁੰਦੇ ਦਾਹੜੇ ਵੱਲ ਵੇਖ ਲਿਆ ਕਰ ! ਜਾਂ ਤਾਂ ਕੇਸ਼ ਕਾਲੇ ਕਰ ਜਾਂ ਖੁਦ ਨੂੰ ਸੁਧਾਰ !
ਤੁਹਾਨੂੰ ਮੇਰਾ ਚਿੱਟਾ ਹੁੰਦਾ ਦਾਹੜਾ ਦਿਸ ਰਿਹਾ ਹੈ ?
ਹਾਂ !
ਮੈਨੂੰ ਨਹੀਂ ਦਿਸ ਰਿਹਾ ਚਿੱਟਾ ਦਾਹੜਾ ਆਪਣੀ ਨਜ਼ਰ ਤੋਂ ! ਤੁਹਾਡਾ ਸ਼ੀਸ਼ਾ ਹੱਥ ਵਿੱਚ ਫੜ ਕੇ ਪਰੇਸ਼ਾਨੀਆਂ ਕੌਣ ਸਹੇੜੇ ? ਦਿਲ ਦੀ ਜਿੰਦਾਦਿਲੀ ਦਾ ਚਿੱਟੇ ਹੁੰਦੇ ਕੇਸ਼ਾਂ ਨਾਲ ਕੋਈ ਸੰਬੰਧ ਨਹੀਂ ! ਜਦੋਂ ਆਪਣੇ ਆਪ ਤੋਂ ਨਿਰਾਸ਼ ਹੋ ਜਾਵਾਂਗਾ ਤਾਂ ਬੁੱਢਾ ਜਰੂਰ ਹੋ ਜਾਵਾਂਗਾ !
ਮੈਨੂੰ ਕੀ ! ਖਸਮਾਂ ਨੂੰ ਖਾ !