Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਪਰੀ ਆਵੇਗੀ ! (ਨਿੱਕੀ ਕਵਿਤਾ)

ਤੁਸੀਂ ਫੋਕੇ ਗਿਆਨ ਦਾ ਪ੍ਰਗਟਾਵਾ ਕਰਦੇ ਨਹੀਂ ਥਕੇ !
ਸਮਾਂ ਆਪਣੀ ਚਾਲ ਚਲਿਆ, ਮੁੜ ਨਹੀਂ ਆਇਆ !
ਤੁਸੀਂ ਇੱਕ ਇੱਕ ਦਿਹਾੜਾ ਕਰਕੇ ਸਮਾਂ ਲੰਘਾ ਦਿੱਤਾ !
ਤੁਹਾਡੀ ਭੁੱਲਾਂ ਕਰਕੇ ਪੰਥ ਭੰਬਲਭੂਸੇ ਵਿੱਚ ਫਸਿਆ!
ਕਿਓਂਕਿ ਤੁਸੀਂ ਸੋਚਿਆ ਹੋਣਾ ....... ਪੰਥਕ ਆਗੂਓ !
ਪਰੀ ਆਉਂਦੀ, ਜਾਦੂ ਨਾਲ ਪੰਥਕ ਮੁੱਦੇ ਸੁਲਝਾਉਂਦੀ!

84 ਹਥਿਆਰ ਬਣਾ ਇਲਜ਼ਾਮਾਂ ਦਾ ਪ੍ਰਵਾਹ ਚਲਾਉਂਦੇ !
ਕਾਤਲ ਹਸਦੇ - ਗਵਾਹ ਮੁਕਰਦੇ, ਵਕੀਲ ਕਮਾਉਂਦੇ !
ਸਾਧ ਸੰਗਤ ਨੂੰ ਝੋਟਿਆਂ ਦੇ ਦੁਧ ਦੀ ਆਸ ਜਗਾਉਂਦੇ !
ਮੱਝ ਪੂੰਛ ਚੱਕ ਗੋਬਰ ਕਰਦੀ, ਗਾਣਾਂ ਨੀ ਗੁਆਉਂਦੇ!
ਕਿਓਂਕਿ ਤੁਸੀਂ ਸੋਚਿਆ ਹੋਣਾ ....... ਪੰਥਕ ਆਗੂਓ !
ਪਰੀ ਆਉਂਦੀ, ਜਾਦੂ ਨਾਲ ਪੰਥਕ ਮੁੱਦੇ ਸੁਲਝਾਉਂਦੀ!

ਕਿਰਤ ਆਪ ਕਰਦੇ ਨਹੀਂ, ਬਜਟ ਕਰੋੜਾਂ ਦਾ ਬਣਾਂਦੇ !
ਤਾਂਹੀ ਗੁਰੂ ਤੋ ਪਹਿਲਾਂ ਗੋਲਕ ਨੂੰ ਮੱਥਾ ਟਿਕਵਾਉਂਦੇ !
ਤੁਸੀਂ ਜੱਥੇਦਾਰ ਅਤੇ ਪ੍ਰਧਾਨ ਵੱਡੇ ਵੱਡੇ ਨਾਮ ਸਦਾਉਂਦੇ !
ਪੰਥਕ ਕੰਮਾਂ ਨੂੰ ਅੱਖਾਂ ਬੰਦ, ਹੱਡ-ਗੋਡੇ ਨਹੀਂ ਹਿਲਾਉਂਦੇ !
ਕਿਓਂਕਿ ਤੁਸੀਂ ਸੋਚਿਆ ਹੋਣਾ ....... ਪੰਥਕ ਆਗੂਓ !
ਪਰੀ ਆਉਂਦੀ, ਜਾਦੂ ਨਾਲ ਪੰਥਕ ਮੁੱਦੇ ਸੁਲਝਾਉਂਦੀ!

Leave a Comment

Reader Comments