ਗੁਰਮਤਿ ਦੇ ਦੁਰਮਤੀ ਮਾਹਿਰ ! (ਇੱਕ ਵਿਚਾਰ)

Share this story: WhatsApp X

ਫੇਸਬੁਕ 'ਤੇ ਸਭ ਤੋਂ ਜਿਆਦਾ ਗੁਰਮਤਿ ਵਿਸ਼ੇ ਉੱਤੇ ਇਲ੍ਜ਼ਾਮ ਲਗਾਉਂਦੇ, ਗੁੱਸੇ ਭਰੇ, ਭੰਡੀ ਸਟੇਟਸ ਅੱਤੇ ਕੁਮੇੰਟ "ਨਕਲੀ ਆਈ.ਡੀ." ਵਾਲੇ ਹੀ ਕਰਦੇ ਵਿਖਾਈ ਦਿੰਦੇ ਨੇ !

ਜਿਨ੍ਹਾਂ ਦਾ ਆਪਣਾ ਕੋਈ ਠਿਕਾਣਾ ਨਹੀਂ ! ਆਪਣੀ ਕੋਈ ਪਹਿਚਾਣ ਨਹੀਂ ! ਓਹ ਦਮਗੱਜੇ ਮਾਰਣ ਵਿੱਚ ਸਭ ਤੋਂ ਅੱਗੇ ! ਕੀ ਇਹ ਕੋਈ ਕੁ-ਚਾਲ ਤੇ ਨਹੀਂ ? ਕੀ ਇਹ ਕੋਈ ਮਕੜ-ਜਾਲ ਤੇ ਨਹੀਂ ? ਕੀ ਇਹ ਕੋਈ ਖਾਸ ਉਦੇਸ਼ ਕਰਕੇ ਆਪਸ ਵਿਚ ਭਰਾਵਾਂ ਨੂੰ ਲੜਾਉਣ ਦੀ ਕੋਈ ਮੱਕਾਰੀ ਭਰਪੂਰ ਮਜਾਲ ਤੇ ਨਹੀਂ ?

ਕੌਣ ਨੇ ਇਹ ਲੋਗ ? ਕਿਧਰੋਂ ਕੋਈ ਖਾਸ ਟ੍ਰੇਨਿੰਗ ਲੈ ਕੇ ਆਏ ਨੇ ਇਹ ਲੋਗ ? ਇਨ੍ਹਾਂ ਨੂੰ ਸਿੱਖਾਂ ਦੇ ਤਕਰੀਬਨ ਸਾਰੇ ਵਿਵਾਦਿਤ ਮਸਲੇ ਭਖਾਉਣ ਵਿੱਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਤੇ ਆਪਸ ਵਿਚ ਲੜਾ ਕੇ ਇਹ ਇੱਕ ਪਾਸੇ ਹੋ ਕੇ ਫਿਰ ਤਮਾਸ਼ਾ ਵੇਖਦੇ ਹਨ!

ਹੁਣ ਅਸੀਂ ਸੋਚਣਾ ਹੈ ਕੀ ... ਅਸੀਂ ਮੂਰਖ ਭੀੜ ਦਾ ਹਿੱਸਾ ਬਣ ਕੇ ਇਨ੍ਹਾਂ ਦੀ ਗੱਲਾਂ ਵਿਚ ਆਉਣਾ ਹੈ ਜਾਂ ਇੱਕ ਇੱਕ ਕਰਕੇ ਇਨ੍ਹਾਂ ਨੂੰ ਪਛਾਣ ਕੇ ਬ੍ਲਾਕ ਕਰਨਾ ਹੈ !

ਫੈਸਲਾ ਤੁਹਾਡਾ ... ਕਿਉਂਕਿ ਇਹ "ਫੇਸਬੁਕੀ ਅਖਾੜਾ" ਹੈ ਤੁਹਾਡਾ !


Leave a Comment

Reader Comments