ਜਨਮ ਦਿਨ ਮੁਬਾਰਕ ਪ੍ਰਧਾਨ ਜੀ ! (ਨਿੱਕੀ ਕਹਾਣੀ)

Share this story: WhatsApp X

ਤੜਿੰਗ ! ਵਾਟਸਅਪ ਤੇ ਮੈਸੇਜ ਆਇਆ ਤਾਂ ਸਹਿਜ ਸੁਭਾ ਬਲਜਿੰਦਰ ਸਿੰਘ ਨੇ ਪੜਿਆ ! ਉਸ ਦਾ ਖੂਨ ਖੌਲ ਗਿਆ ਕਿਓਂਕਿ ਉਸ ਦੇ ਜਾਣਕਾਰ ਇਲਾਕੇ ਦੇ ਸਿਆਸੀ ਬੰਦੇ ਦੀ ਸਿਆਸੀ ਪਾਰਟੀ ਦੇ ਪ੍ਰਦੇਸ਼ ਮੁਖੀ ਨਾਲ ਫੋਟੋ ਸੀ ਤੇ ਨਾਲ ਉਸ ਮੁਖੀ ਨੂੰ ਜਨਮ ਦਿਨ ਦੀ ਵਧਾਈ ਦਾ ਪਿਆਰ ਭਰਿਆ ਸੰਦੇਸ਼ ਜੋ ਸ਼ਾਇਦ ਉਸਨੇ ਸੈਕੜੇ ਲੋਕਾਂ ਨੂੰ ਭੇਜਿਆ ਸੀ !

ਇਹ ਕੀ ਹੈ ? (ਉਸਨੇ ਲਿੱਖ ਭੇਜਿਆ)

ਜਵਾਬ ਆਇਆ : ਪ੍ਰਧਾਨ ਜੀ ਦਾ ਜਨਮ ਦਿਨ ਸੀ ! ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ ! ਸਾਡੇ ਆਗੂ ਹਨ ਤੇ ਸਾਨੂੰ ਵਧਾਈ ਦੇਣੀ ਚਾਹੀਦੀ ਹੈ !

ਬਲਜਿੰਦਰ ਸਿੰਘ : ਤਾਂ ਵੀਰ ! ਉਨ੍ਹਾਂ ਨੂੰ ਵਧਾਈ ਭੇਜੋ ਨਾ ! ਇਹ ਮੈਨੂੰ ਜਾਂ ਹੋਰਨਾਂ ਸੈਕੜੇ ਲੋਕਾਂ ਨੂੰ "ਪ੍ਰਧਾਨ ਜੀ ਵਾਲੀ ਵਧਾਈ " ਭੇਜ ਕੇ ਕੀ ਖੱਟਣ ਦੀ ਕੋਸ਼ਿਸ਼ ਕਰ ਰਹੇ ਹੋ ?

ਤੁਸੀਂ ਤਾਂ ਨਾਰਾਜ਼ ਹੋ ਗਏ ? ਗਲਤ ਕੀ ਹੈ ਇਸ ਵਿੱਚ ? (ਜਵਾਬ ਆਇਆ)

ਬਲਜਿੰਦਰ ਨੇ ਵਾਪਿਸ ਮੈਸੇਜ ਕੀਤਾ : ਵੀਰ ਜੀ ! ਫੋਟੋ ਭੇਜਣ ਲਈ ਧੰਨਵਾਦ ! ਮੇਰਾ ਜਨਮ ਦਿਨ 10 ਅਗਸਤ ਨੂੰ ਆਵੇਗਾ, ਉਮੀਦ ਕਰਦਾ ਹਾਂ ਕਿ ਅਜੇਹੀ ਫੋਟੋ ਮੇਰੇ ਨਾਲ ਵੀ ਖਿਚਵਾ ਕੇ ਵੱਖ ਵੱਖ ਲੋਕਾਂ ਨੂੰ ਵਾਟਸਅਪ ਕਰੋਗੇ !

ਅੱਗੋ ਦੋ ਨੀਲੇ ਟਿੱਕੇ ਆ ਗਏ .. ਜਵਾਬ ਕੋਈ ਨਹੀਂ ਆਇਆ ! ਅੱਧੇ ਘੱਟੇ ਬਾਅਦ ਦੁਬਾਰਾ ਪੁਛਣ ਲਈ ਮੈਸੇਜ ਭੇਜਿਆ ਤਾਂ ਪਤਾ ਲੱਗਾ ਕਿ ਮੈਸੇਜ ਨਹੀਂ ਜਾ ਸਕਦਾ ! ਅਗਲਾ ਬਲਾਕ ਮਾਰ ਗਿਆ ਸੀ ! ਬਲਜਿੰਦਰ ਦੇ ਮੂੰਹੋਂ ਨਿਕਲਿਆ "ਵਾਹ ਰੀ ਸਿਆਸਤ !"

Leave a Comment

Reader Comments