ਕੋਟਾ ’ਨ ਕੋਟ ! (ਨਿੱਕੀ ਕਹਾਣੀ )

Share this story: WhatsApp X

“ਬਾਪੂ, Quota ਕੀ ਹੁੰਦਾ?”

“ਕਿਸੇ ਵਰਗ ਜਾਂ ਵਿਅਕਤੀ ਲਈ ਰਾਖਵਾਂ ਕੀਤਾ ਮੌਕਾ ! ਜਿਵੇਂ ਸਕੂਲ-ਕਾਲਜ ਵਿੱਚ ਦਾਖ਼ਲਾ, ਨੌਕਰੀ ਜਾਂ ਕਿਸੇ ਸੰਸਥਾ ਵਿੱਚ ਸੀਟ।”

“ਤੇ Quote?”

ਬਾਪੂ ਨੇ ਅੱਖ ਮਾਰ ਕੇ ਕਿਹਾ : “Quotation ਦੀ short form!
ਜਦੋਂ ਕਿਸੇ ਕੰਮ ਲਈ ਕੋਈ ਆਪਣਾ rate quote ਕਰੇ।”

ਪੁੱਤ ਨੇ ਹੈਰਾਨ ਹੋ ਕੇ ਪੁੱਛਿਆ,
“ਪਰ ਦਾਖ਼ਲੇ ਜਾਂ ਨੌਕਰੀ ਵਿੱਚ ਇਹ Quote ਕਿੱਥੋਂ ਆ ਗਿਆ?”

ਬਾਪੂ ਹੱਸਿਆ : “ਜਦੋਂ Quota ਵਾਲੀ ਸੀਟ ਹੱਕਦਾਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਦੀ ਸਿਫ਼ਾਰਸ਼, ਜਾਣ-ਪਛਾਣ ਜਾਂ ਪੈਸੇ ਵਾਲੇ ਨਾਲ Quote ਦੀ ਗੱਲ ਸ਼ੁਰੂ ਹੋ ਜਾਵੇ,
ਤਾਂ ਸਮਝ ਲੈ ਕਿ ਕਾਗਜ਼ਾਂ ਵਾਲਾ Quota ਆਪਣੀ ਥਾਂ ਹੈ…
ਤੇ ਮੇਜ਼ ਹੇਠਾਂ ਵਾਲਾ Quote ਆਪਣੀ ਥਾਂ!”

ਪੁੱਤ ਬੋਲਿਆ,
“ਫਿਰ ਇਸਨੂੰ ਕੀ ਕਹੀਏ?”

ਬਾਪੂ ਨੇ ਚਾਹ ਦਾ ਕੱਪ ਰੱਖਿਆ :

“Quota ਜੇ ਹੱਕ ਲਈ ਹੋਵੇ ਤਾਂ ਠੀਕ,
ਪਰ ਜੇ ਹੱਕ ਦੇ ਨਾਲ Quote ਵੀ ਲੱਗ ਜਾਵੇ,
ਤਾਂ ਇਹ ਸਿਰਫ਼ Quota ਨਹੀਂ ਰਹਿੰਦਾ ਪੁੱਤ…
ਇਹ ਬਣ ਜਾਂਦਾ ਹੈ—‘Kota N Quote!’”

Leave a Comment

Reader Comments