ਨਿੱਕੀ ਕਹਾਣੀ ( ਸੁਰਤ ਸੰਭਾਲ )

Share this story: WhatsApp X

ਗੁਰੂਦਵਾਰਾ ਸਾਹਿਬ ਵਿਚ ਅਰਦਾਸ ਹੋ ਰਹੀ ਸੀ. ਕੁਛ ਛੋਟੇ ਬੱਚੇ ਗੁਰੂਦਵਾਰਾ ਸਾਹਿਬ ਦੇ ਬਾਹਰ ਵੇਹੜੇ ਵਿਚ ਖੇਡ ਰਹੇ ਸੀ. ਛੋਟੇ ਬਚਿਆਂ ਨੂੰ ਤੇ ਆਪਣੇ ਖੇਲ ਨਾਲ ਹੀ ਪਿਆਰ ਹੁੰਦਾ ਹੈ. ਅਚਾਨਕ ਜੋਰ ਦੀ ਆਵਾਜ਼ ਆਈ, "ਵੀਰ ਜੀ ! ਬੱਚੇ ਸਾਂਭੋ ! ਅਰਦਾਸ ਹੋ ਰਹੀ ਹੈ ! ਸਾਰਾ ਧਿਆਨ ਭੰਗ ਹੋ ਰਿਹਾ ਹੈ !" ਮੁੜ ਕੇ ਵੇਖਿਆ ਤੇ ਦੋ ਸੇਵਾਦਾਰ ਗੁੱਸੇ ਨਾਲ ਵੇਖ ਰਹੇ ਸੀ !

ਤੇਜ ਸਿੰਘ ਨੇ ਬੱਚੇ ਬੁਲਾ ਕੇ ਆਪਣੇ ਕੋਲ ਖੜੇ ਕਰ ਲਿੱਤੇ ! ਅਚਾਨਕ ਉਸਦਾ ਧਿਆਨ ਗਿਆ ਉਨ੍ਹਾਂ ਸੇਵਾਦਾਰਾਂ ਵੱਲ ਜੋ ਕੀ ਹੁਣ ਅਰਦਾਸ ਦੇ ਸਮੇਂ ਬੜੇ ਹੀ ਧਿਆਨ ਮਗਨ ਹੋ ਕੇ ਪ੍ਰੇਮ ਨਾਲ "ਇੱਕ ਦੂਜੇ ਨਾਲ ਹਸੀ-ਠਠਾ ਕਰ ਰਹੇ ਸੀ"!

ਥੋੜੀ ਦੇਰ ਬਾਰ ਗੁਰੂਦਵਾਰਾ ਸਾਹਿਬ ਅੰਦਰੋਂ ਅਵਾਜਾ ਆਇਆ .... "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ !"


------------------------------------------------
ਸੰਦੇਸ਼ : ਮਨੁਖ ਦੇ ਅੰਦਰ ਬਹੁਤ ਸ਼ੋਰ ਹੈ ! ਅੰਦਰ ਦੇ ਸ਼ੋਰ ਨਾਲ ਲੜਾਈ ਜਾਰੀ ਰਖੋ... ਬਾਹਰ ਦੇ ਸ਼ੋਰ ਤੋਂ ਇਹ ਕੰਮ ਸ਼ੁਰੂ ਕਰੋ ! ਆਪਣੀ ਸੁਰਤ ਟਿਕਾਓ ! ਜੇਕਰ ਸੁਰਤ ਅਰਦਾਸ ਵਿਚੋ ਹੋਵੇਗੀ ਤੇ ਬਾਹਰਲਾ ਕੋਈ ਸ਼ੋਰ ਕੁਛ ਨਹੀ ਕਰ ਸਕਦਾ !

(ਕੁਝ ਵੀਰਾਂ ਨੂੰ ਹੋ ਸਕਦਾ ਹੈ ਕੀ ਮੇਰੀ ਇਹ ਗੱਲ ਪਸੰਦ ਨਾ ਆਵੇ ! ਦਿਲ ਵੱਡਾ ਰੱਖ ਕੇ ਸ਼ੁਧ ਹਿਰਦੇ ਨਾਲ ਸਮਝਣ ਦਾ ਜਤਨ ਕਰਨਾ ਜੀਓ !)

Leave a Comment

Reader Comments