ਤੇਰੀ ਭੈਣ …….. ! (ਨਿੱਕੀ ਕਹਾਣੀ)

Share this story: WhatsApp X

ਬਹੁਤ ਬੁਰਾ ਹੋਇਆ ਉਸ ਕੁੜੀ ਨਾਲ .. ਕਿਤਨੀ ਦਰਿੰਦਗੀ ਨਾਲ ਉਸ ਨਾਲ ਬਲਾਤਕਾਰ ਕੀਤਾ ਗਿਆ ! (ਗ਼ਾਲ ਕੱਢਦਾ ਹੈ) ਵੇਖੋ ਸਮਾਜ ਵਿਚ ਇਸ ਘਟਨਾ ਪ੍ਰਤੀ ਕਿਤਨਾ ਰੋਸ਼ ਹੈ ? ਮੇਰਾ ਤਾਂ ਆਪਣਾ ਖੂਨ ਖੋਲ ਰਿਹਾ ਹੈ.. ਮੇਰਾ ਵੱਸ ਚੱਲੇ ਤੇ ਮੈ ਉਨ੍ਹਾਂ ………. (ਗ਼ਾਲ ਕੱਢਦਾ ਹੈ) [ਮਨੋਜ ਅਪਨੇ ਮਿੱਤਰ ਰਣਜੀਤ ਨਾਲ ਗੱਲ ਕਰ ਰਿਹਾ ਸੀ]

ਰਣਜੀਤ : ਇੱਕ ਗੱਲ ਦਸ .. ਤੁਸੀਂ ਆਪ ਰੋਜ਼ ਬਲਾਤਕਾਰ ਕਰੋ ਤੇ ਕੋਈ ਗੱਲ ਨਹੀ ? ਦੂਜਾ ਕਰੇ ਤੇ ਖੂਨ ਖੌਲਦਾ ਹੈ ?

ਮਨੋਜ : ਮਤਲਬ ?

ਰਣਜੀਤ : ਆ ਚਲ ਤੈਨੂੰ ਆਪਣੀ ਗੱਲ ਪ੍ਰੈਕਟਿਕਲ ਕਰ ਕੇ ਵਿਖਾਵਾਂ …..

ਵਿਖਾਉਂਦਾ ਹੈ … ਕਿ ਦੋ ਦੋਸਤ ਆਪਸ ਵਿਚ ਗੱਲਾਂ ਕਰ ਰਹੇ ਨੇ ਤੇ ਗੱਲਾਂ ਗੱਲਾਂ ਵਿਚ ਹੀ ਪੰਦਰਾਂ-ਵੀਹ ਵਾਰ ਮਾਂ-ਭੈਣ ਦੀਆਂ ਗਾਲਾਂ ਕੱਢਦੇ ਹਨ !

ਵਿਖਾਉਂਦਾ ਹੈ … ਕਿ ਇੱਕ ਪਿਓ ਤੇ ਪੁੱਤਰ ਆਪਣੇ ਘਰ ਵਿੱਚ ਆਪਣੇ ਘਰ ਦੇ ਜੀਆਂ ਦੇ ਅੱਗੇ ਹੀ ਮਾਂ-ਭੈਣ ਦੀਆਂ ਗਾਲਾਂ ਕੱਢ ਰਹੇ ਨੇ !

ਵਿਖਾਉਂਦਾ ਹੈ …. ਵਿਖਾਉਂਦਾ ਹੈ …. ਵਿਖਾਉਂਦਾ ਹੈ …. ਸੌ ਵਿਚੋਂ ਨੱਬੇ ਲੋਕ ਗਾਲਾਂ ਕੱਢੇ ਬਿਨਾ ਆਪਣੀ ਗੱਲ ਹੀ ਪੂਰੀ ਨਹੀ ਕਰਦੇ !

ਰਣਜੀਤ : ਕੀ ਸਮਝ ਆਇਆ ?

ਮਨੋਜ : ਕੁਝ-ਕੁਝ ਤੇਰੀ ਗੱਲ ਪੱਲੇ ਪੈ ਰਹੀ ਹੈ … ਬਾਕੀ ਤੂੰ ਸਮਝਾ ਦੇ !

ਰਣਜੀਤ : ਗਾਲਾਂ ਦੇ ਜੇਕਰ ਤੁਸੀਂ ਕਦੀ ਵੀ ਦੋ ਮਿੰਟ ਬੈਠ ਕੇ ਮਤਲਬ ਸਮਝੋ ਤੇ ਤੁਹਾਡੇ ਰੋੰਗਟੇ ਖੜੇ ਹੋ ਜਾਣਗੇ ! ਇੱਕ ਸਗਾ ਭਰਾ ਅਪਨੇ ਹੀ ਭਰਾ ਨੂੰ ਮਾਂ-ਭੈਣ ਦੀ ਜਦੋਂ ਗਾਲ ਕੱਢਦਾ ਹੈ ਤਾਂ ਸਮਝਣਾ ਕੀ ਉਸ ਨੇ ਆਪਣੇ ਘਰ ਵਿੱਚ ਹੀ ਇੱਕ ਬਲਾਤਕਾਰ ਕਿੱਤਾ !

ਇੱਕ ਦੋਸਤ ਜਦੋਂ ਦੂਜੇ ਦੋਸਤ ਨੂੰ ਭਾਵੇਂ ਪਿਆਰ ਪਿਆਰ ਵਿਚ ਹੀ ਮਾਂ-ਭੈਣ ਦੀ ਗਾਲ ਕਢਦਾ ਹੈ ਤੇ ਸਮਝ ਲੈਣਾ ਕੀ ਜਾਣੇ-ਅਣਜਾਣੇ ਉਸਨੇ ਆਪਣੇ ਪਿਆਰੇ ਮਿੱਤਰ ਦੀ ਮਾਂ-ਭੈਣ ਨਾਲ ਬਲਾਤਕਾਰ ਕੀਤਾ !

ਸਮਾਜ ਆਪ ਰੋਜ਼ ਪਤਾ ਨਹੀ ਕਿਤਨੀ ਵਾਰ ਆਪਣੇ ਦੋਸਤਾਂ, ਦੁਸ਼ਮਣਾ, ਪਰਿਵਾਰ ਵਿੱਚ ਹੀ ਤੇ ਹੋਰ ਕਿਤਨੀਆਂ ਦੀ ਮਾਵਾਂ-ਭੈਣਾ ਨਾਲ ਬਲਾਤਕਾਰ ਕਰਦਾ ਹੈ ? ਪਰ ਕੋਈ ਵੀ ਹਾਅ ਦਾ ਨਾਹਰਾ ਨਹੀ ਮਾਰਦਾ ? ਕਿਉਂ ? ਕਿਉਂ ? ਕਿਉਂ ?

ਮਨੋਜ (ਸਿਰ ਨੀਵਾਂ ਕਰ ਕੇ ) : ਸਮਾਜ ਦੇ ਹਰ ਵਰਗ ਵਿਚ ਅੱਜ ਗ਼ਾਲ ਕੱਢਣਾ ਇੱਕ ਖੇਡ ਬਣ ਚੁੱਕਾ ਹੈ ਤੇ ਸ਼ਾਇਦ ਸਮਾਜ ਨੇ ਇਸਨੂੰ ਇਸ ਦਰਜੇ ਤੱਕ ਕਬੂਲ ਕਰ ਲਿਆ ਹੈ ਕੀ ਅਪਨੇ ਹੀ ਘਰ ਵਿਚ ਅੱਜ ਗ਼ਾਲ ਕੱਢਣਾ ਬੁਰਾ ਨਹੀ ਸਮਝਿਆ ਜਾਉਂਦਾ ! ਸਮਾਜ ਵਿਚ ਗਹਿਰੀ ਪੈਂਠ ਬਣਾ ਚੁੱਕੀ ਇਸ ਮਹਾ-ਲਾਨਤ ਨੇ ਗੰਦਗੀ ਦੇ ਨਾਲੇ ਬਹਾ ਦਿੱਤੇ ਨੇ ! ਮੈਂ ਸ਼ਰਮਿੰਦਾ ਹਾਂ .. ਮੈਂ ਅੱਗੇ ਤੋਂ ਬਹੁਤ ਹੀ ਧਿਆਨ ਰਖਾਂਗਾ ਕੀ ਘੱਟੋ ਘੱਟ ਮੈਂ ਇਸ ਲਾਹਨਤ ਤੋਂ ਛੁਟਕਾਰਾ ਪਾਵਾਂ !

ਰਣਜੀਤ : ਚੰਗਾ ਤੇ ਸ਼ਰੀਫ਼ ਸ਼ਹਿਰੀ ਬਣਨਾ ਸਾਡਾ ਸਭ ਦਾ ਫਰਜ ਹੈ, ਸਿਰਫ ਸਰਕਾਰ ਨੂੰ ਨਹੀ, ਸਿਰਫ ਪੁਲਿਸ ਨੂੰ ਨਹੀ, ਸਿਰਫ ਇਸਨੂੰ ਇਸਨੂੰ ਨਹੀ ਬਲਕਿ ਸਾਨੂੰ ਆਪਣੇ ਆਪ ਨੂੰ ਵੀ ਵੇਖਣ ਦੀ ਜਰੂਰਤ ਹੈ !

Leave a Comment

Reader Comments