ਵਾਹ ਵਾਹ ! ਹਾਏ ਹਾਏ ! (ਨਿੱਕੀ ਕਹਾਣੀ)

Share this story: WhatsApp X

ਚੋਰ ਹੈ ਚੋਰ ! ਪੰਥ ਦਾ ਗੱਦਾਰ ! ਭਾੜੇ ਦਾ ਟੱਟੂ ਹੈ ਓਹ ਫਲਾਣਾ ! (ਗਾਲਾਂ ਕਢਦੇ ਹੋਏ ਹਰਪਾਲ ਸਿੰਘ ਦਾ ਮੂੰਹ ਲਾਲ ਹੋ ਗਿਆ ਸੀ)

ਪਰ ਅਜੇ ਕਲ ਤਕ ਤੇ ਤੁਸੀਂ ਉਸਨੂੰ ਪੰਥ ਦਾ ਮਹਾਨ ਸੇਵਕ ਦੱਸ ਰਹੇ ਸੀ ? ਕੀ ਤੁਸੀਂ ਪਹਿਲਾਂ ਜਾਂ ਹੁਣ ਉਸ ਬਾਰੇ ਹੋ ਰਹੀ ਗਲਬਾਤ ਦੀ ਪੂਰੀ ਜਾਣਕਾਰੀ ਹਾਸਿਲ ਕੀਤੀ ਸੀ ਜਾਂ ਕੇਵਲ ਸੁਣੀ-ਸੁਣਾਈ ਹੈ ? (ਹੈਰਾਨ ਹੁੰਦੇ ਹੋਏ ਹਰਮੋਹਨ ਸਿੰਘ ਨੇ ਪੁਛਿਆ)

ਹਰਪਾਲ ਸਿੰਘ : ਛੱਡੋ ਜੀ ! ਸਾਡੀ ਗਲਤੀ ਸੀ ! ਅਸੀਂ ਉਸ ਦੀ ਫਲਾਣੀ ਗੱਲ ਤੋਂ ਸਮਝਿਆ ਕਿ ਓਹ ਇੱਕ ਮਹਾਨ ਸਿੱਖ ਹੈ ਤੇ ਪੰਥ ਦੀ ਸੇਵਾ ਵਿੱਚ ਆਪਣਾ ਜੀਵਨ ਵਾਰ ਦਿੱਤਾ ਹੈ ਉਸਨੇ! ਪਰ ਉਸ ਪਾਖੰਡੀ ਨੇ ਪੰਥ ਦਾ ਸਰਮਾਇਆ ਹੀ ਵੇਚ ਖਾਦਾ !

ਹਰਮੋਹਨ ਸਿੰਘ (ਗੱਲ ਨੂੰ ਵਿਚਾਰਦਾ ਹੋਇਆ) : ਸਾਡੀ ਸੋਚ ਦਾ ਦਾਇਰਾ ਬਹੁਤ ਛੋਟਾ ਹੋ ਚੁੱਕਾ ਹੈ ... ਅਸੀਂ ਕਿਸੀ ਤੇ ਵੀ (ਰਾਗੀ, ਲੀਡਰ, ਸਮਾਜਸੇਵੀ, ਜਿਸਨੇ ਜਜ਼ਬਾਤੀ ਹੋ ਕੇ ਕੋਈ ਕੰਮ ਕੀਤਾ ਹੋਵੇ ਆਦਿ) ਬਹੁਤ ਜਲਦੀ ਵਿਸ਼ਵਾਸ ਕਰ ਲੈਂਦੇ ਹਾਂ, ਤੇ ਉਸਨੂੰ ਅਸਮਾਨਾਂ ਤੇ ਚੜਾ ਦਿੰਦੇ ਹਾਂ, ਉਸਦੀ ਵਾਹ ਵਾਹ ਤੇ ਜੈ ਜੈ ਕਾਰ ਕਰ ਕਰ ਉਸਨੂੰ ਪੰਥਕ ਦਾ ਖਿਤਾਬ ਬਕ੍ਸ਼ਿਸ਼ ਕਰ ਦਿੰਦੇ ਹਾਂ ! ਫਿਰ ਕਿਸੀ ਵੀ "ਐਰੇ-ਗੈਰੇ ਧੋਬੀ" ਦੇ ਕਹਿਣ ਤੇ ਬਿਨਾ ਕੋਈ ਪੜਤਾਲ ਕੀਤੇ ਦੋ ਮਿਨਟਾਂ ਵਿੱਚ ਹੀ ਉਸ ਨੂੰ ਕੌਮ ਦਾ ਗੱਦਾਰ, ਇਸਦਾ ਏਜੇਂਟ, ਉਸਦਾ ਏਜੇਂਟ ਆਦਿ ਵਿਸ਼ੇਸ਼ਣਾਂ ਨਾਲ ਨਿਵਾਜ਼ ਕੇ ਉਸਦੀ ਪੱਤ ਵੀ ਰੋਲ ਦਿੰਦੇ ਹਾਂ !

ਆਪਣੀ ਅਨਪੜਤਾ ਅੱਤੇ ਹਉਮੇਂ ਨੂੰ ਅੱਗੇ ਰੱਖ ਕੇ ਆਖਿਰ ਅਸੀਂ ਕਿਤਨਾ ਕੁ ਚਿਰ ਹੋਰ "ਆਪਣੀ ਵਿਲਖਣ ਪਹਿਚਾਣ" ਨੂੰ ਬਚਾ ਪਾਵਾਂਗੇ ? ਜਿਤਨਾ ਨੁਕਸਾਨ "ਕੌਮੀ ਸਰਮਾਏ (ਇਤਿਹਾਸ, ਲਿਖਤਾਂ, ਇਤਿਹਾਸ ਅੱਤੇ ਕੌਮੀ ਨੌਜ਼ਵਾਨਾਂ" ਦਾ ਸਾਡੀ ਆਪਣੀ "ਹਫੜ-ਦਫ਼ੜ" ਨੇ ਕੀਤਾ ਹੈ, ਉਸ ਨੂੰ ਸਾਡੀਆਂ ਆਉਣ ਵਾਲੀਆਂ ਪੀੜੀਆਂ ਕਦੀ ਵੀ ਮਾਫ਼ ਨਹੀਂ ਕਰਨਗੀਆਂ !

ਹਰਪਾਲ ਸਿੰਘ : ਗੱਲ ਤੇ ਤੁਸੀਂ ਠੀਕ ਕੀਤੀ ਹੈ ਵੀਰ ਜੀ ! ਗਲਤੀ ਸਾਡੀ ਹੈ ਜੋ ਅਸੀਂ "ਕੇਵਲ ਇਸ਼ਤਿਹਾਰ ਵੇਖ ਕੇ ਹੀ ਕਿਸੀ ਬਾਰੇ ਆਪਣਾ ਨਜ਼ਰਿਆ ਬਣਾ ਲੈਂਦੇ ਹਾਂ" ਪਰ ਜਦੋਂ "ਪੂਰੀ ਫਿਲਮ ਚਲਦੀ ਹੈ" ਤਾਂ ਫਿਰ ਸਿਰ ਪਿੱਟਣ ਤੋ ਇਲਾਹਾ ਹੋਰ ਰਾਹ ਨਹੀਂ ਬਚਦਾ ! ਸਾਡੀ ਇਸੀ ਗਲਤੀ ਕਰਕੇ ਹੀ ਸ਼ਾਇਦ ਅੱਜ ਪੰਥ ਦੀ ਰੇਲ-ਗੱਡੀ ਵਿੱਚ ਇਤਨੇ "ਡੱਬੇ" ਨਹੀਂ ਹਨ ਜਿਤਨੇ "ਇੰਜਣ" ਹੋ ਗਏ ਹਨ ਤੇ ਸਾਰੇ ਹੀ ਇੰਜਣ ਵੱਖ-ਵੱਖ ਰਾਹਾਂ 'ਤੇ ਪੰਥਕ ਡੱਬੇਆਂ ਨੂੰ ਖਿਚ ਰਹੇ ਹਨ !

Leave a Comment

Reader Comments