A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਵਿਚਕਾਰ ਨਾ ਡੁੱਬੋ ! (ਨਿੱਕੀ ਕਹਾਣੀ)

ਕਵਿਤਾ ਅੱਜ ਬੜੀ ਪਰੇਸ਼ਾਨ ਸੀ ! ਉਸਦੇ ਪ੍ਰੇਮੀ ਕਰਤਾਰ ਸਿੰਘ ਨੇ ਅੱਜ ਆਪਣੀ ਦਾਹੜੀ ਦੇ ਕੇਸ਼ ਕਟਵਾ ਕੇ ਛੋਟੇ ਛੋਟੇ ਕਰ ਲਿੱਤੇ ਸੀ ! ਬਹੁਤ ਸੋਚਣ ਤੋਂ ਬਾਅਦ ਕਵਿਤਾ ਨੇ ਆਖਿਰਕਾਰ ਫੈਸਲਾ ਕਰ ਹੀ ਲਿਆ!

ਕਵਿਤਾ : ਕਰਤਾਰ ਇਹ ਤੂੰ ਕੀ ਕੀਤਾ?

ਕਰਤਾਰ : ਓ ਯਾਰ, ਅੱਜ ਕਲ ਏਹੀ ਫੈਸ਼ਨ ਹੈ, ਮੇਰੇ ਸਾਰੇ ਮਿੱਤਰਾਂ ਨੇ ਇੰਜ ਹੀ ਕਰਵਾਇਆ ਹੈ, ਯੈਂਕੀ ਤੇ ਫੰਕੀ ਲੂਕ ਹੈ ਇਹ ! ਕੁੜੀਆਂ ਮਰਦੀਆਂ ਹਨ ਇਸ ਤੇ !

ਕਵਿਤਾ : ਕਰਤਾਰ ਅੱਜ ਤੂੰ ਮੈਨੂੰ ਬਹੁਤ ਦੁੱਖ ਪਹੁੰਚਾਇਆ ਹੈ ! ਮੈਂ ਤੇਰੇ ਨਾਲ ਇਸ ਕਰਕੇ ਪਿਆਰ ਕੀਤਾ ਸੀ ਕੀ ਤੂੰ ਸਾਬਤ ਸੂਰਤ ਸਰਦਾਰ ਹੈਂ, ਤੇ ਮੈਨੂੰ ਤੇਰੇ ਵਿਚੋਂ ਇੱਕ ਪੂਰਨ ਮਰਦ ਦਿਸਦਾ ਸੀ, ਪਰ ਤੂੰ ਇਹ ਕੀਤਾ ? ਹੁਣ ਨਾ ਤੂੰ ਮਰਦ ਹੀ ਦਿਸਦਾ ਹੈ, ਤੇ ਨਾ ਹੀ ਔਰਤ ! ਤੇ ਖੁਸਰੇ ਨਾਲ ਪਿਆਰ ਕਰਨਾ ਮੇਰੇ ਵੱਸ ਦਾ ਨਹੀਂ! ਵੈਸੇ ਭੀ, ਫੈਸ਼ਨ ਮਗਰ ਲੱਗ ਕੇ ਜੋ ਆਪਣੇ ਗੁਰੂ ਦਾ ਨਹੀਂ ਹੋਇਆ, ਓਹ ਮੇਰਾ ਕਿਥੋਂ ਹੋ ਜਾਵੇਗਾ ? ਮੈਨੂੰ ਵੀ ਤੂੰ ਧੋਖਾ ਹੀ ਦੇਵੇਂਗਾ ! ਤੁਹਾਡਾ ਗੁਰੂ ਹੀ ਤੇ ਕਹਿੰਦਾ ਹੈ ਨਾ ਕੀ "ਜੇਕਰ ਹਿੰਦੂ ਹੋ ਤੇ ਪੂਰੇ ਰਹੋ, ਜੇ ਮੁਸਲਮਾਨ ਹੋ ਤੇ ਪੂਰਨ ਰਹੋ "... ਤੇ ਫਿਰ ਇਹ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ ਕੀ "ਸਿੱਖ ਹੋ ਤੇ ਫਿਰ ਪੂਰੇ ਰਹੋ!"

ਕਰਤਾਰ : ਮਗਰ !

ਕਵਿਤਾ : ਅਗਰ ਮਗਰ ਨਹੀਂ ਕਰਤਾਰ, ਮੈਂ ਦੁਨੀਆਂ ਦੇ ਮਗਰ ਲੱਗਣ ਵਾਲੇ ਨਾਲ ਪਿਆਰ ਨਹੀਂ ਕਰ ਸਕਦੀ ... ਮੈਨੂੰ ਭੁਲ ਜਾਵੀਂ ! ਚੰਗਾ .. ਸਤਿ ਸ੍ਰੀ ਅਕਾਲ !

ਕਰਤਾਰ ਖੜਾ ਸੋਚਣ ਲੱਗਾ ... ਮੈਂ ਅੱਜ ਹੀ ਆਪਣੇ ਗੁਰੂ ਤੋਂ ਖਿਮਾ ਮੰਗਾਂਗਾ ਤੇ ਵਾਪਿਸ ਮਰਦ ਬਣਾਂਗਾ ਤੇ ਇੱਕ ਪਾਸੇ ਲੱਗਾਂਗਾ ! ਮੱਝਧਾਰ ਵਿੱਚ ਨਹੀਂ ਡੁੱਬਾਂਗਾ !

Leave a Comment

Reader Comments