Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਭੈਣ ਡਰ ਗਈ ! (ਨਿੱਕੀ ਕਹਾਣੀ)

ਦਿੱਲੀ ਦੇ ਇੱਕ ਗੁਰਦੁਆਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵਿਖਾਉਂਦੀ ਹੋਈ ਦੀਵਾਰ, ਜਿਸ ਵਿਚ ਸਾਹਿਬਜ਼ਾਦੇ ਚਿਣੇ ਹੋਏ ਵਿਖਾਏ ਗਏ ਹਨ, ਓਹ ਸੰਗਤਾਂ ਦੇ ਰੋਹ ਤੋਂ ਬਾਅਦ ਹਟਾ ਦਿੱਤੀ ਗਈ ਹੈ ! (ਹਰਜੋਤ ਸਿੰਘ ਨੇ ਗੱਲ ਦੱਸਦੇ ਹੋਏ ਆਖਿਆ)
ਪ੍ਰਬੰਧਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਐਕਸ਼ਨ ਲੈ ਲਿਆ! (ਮਨਜੀਤ ਨੇ ਆਪਣੀ ਗੱਲ ਰੱਖੀ)
ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਇੱਕ ਵਾਰ ਕਾਲਜ਼ ਵਿੱਚ ਇੱਕ ਕੁੜੀ ਨੂੰ ਛੇੜਨ ਲਈ ਪਿੱਛੋਂ ਜਾ ਕੇ ਇੱਕ ਮੁੰਡੇ ਨੇ ਉਸ ਦੀਆਂ ਅੱਖਾਂ ਤੇ ਹੱਥ ਰੱਖ ਦਿੱਤਾ ਤੇ ਜਦੋਂ ਕੁੜੀ ਨੇ ਗੁੱਸਾ ਕੀਤਾ ਤਾਂ ਛੇੜਨ ਵਾਲੇ ਗੱਭਰੂ ਨੇ ਫੱਟ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ "ਭੈਣ ਡਰ ਗਈ, ਭੈਣ ਡਰ ਗਈ" ! (ਦਰਸ਼ਨ ਸਿੰਘ ਨੇ ਸ਼ਰਾਰਤ ਨਾਲ ਅੱਖ ਮਾਰਦੇ ਹੋਏ ਕਹਿਆ)
ਸਹੀ ਕਹਿੰਦੇ ਹੋ, ਪ੍ਰਬੰਧਕ ਵਧਾਈ ਦੇ ਪਾਤਰ ਤਾਂ ਤੱਦ ਹੁੰਦੇ ਜਦੋਂ ਓਹ ਪਹਿਲਾਂ ਹੀ ਇਸ ਮਨਮੱਤ ਨੂੰ ਲਾਗੂ ਹੀ ਨਾ ਹੋਣ ਦਿੰਦੇ। ਹੁਣ ਬਾਅਦ ਵਿੱਚ ਐਕਸ਼ਨ ਲੈਣ ਦਾ ਡਰਾਮਾ ਰਚਾ ਕੇ ਓਹ ਉਸੀ ਮੁੰਡੇ ਵਾਂਗ ਸ਼ਰੀਫ ਹੋਣ ਦਾ ਢੁੱਚਰ ਕਰ ਰਹੇ ਹਨ ਕਿ "ਭੈਣ ਡਰ ਗਈ, ਭੈਣ ਡਰ ਗਈ। ਤਾਂਕਿ ਸੰਗਤਾਂ ਵਿੱਚ ਉਨ੍ਹਾਂ ਪ੍ਰਤੀ ਨਫ਼ਰਤ ਨਾ ਪੈਦਾ ਹੋਵੇ। ਜੇਕਰ ਕੋਈ ਨਾ ਬੋਲਦਾ ਤਾਂ ਚੁੱਪ ਚਪੀਤੇ ਇਹ ਮੂਰਤੀਆਂ ਲੱਗ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ ਦਿੱਤਾ ਜਾਂਦਾ।
ਚਲੋ ਯਾਰ, ਵਾਹਿਗੁਰੂ ਬੋਲੋ। ਹੁਣ ਮੂਰਤੀਆਂ ਹੱਟ ਗਈਆਂ ਨਾ !

Leave a Comment

Reader Comments