ਪੇਸ਼ੇਵਰ ! (ਨਿੱਕੀ ਕਹਾਣੀ)
ਜਦੋਂ ਕਿਸੀ "ਪੇਸ਼ੇਵਰ ਗਿਆਨਵਾਨ" (ਜਿਸਨੂੰ ਧਰਮ ਗ੍ਰੰਥਾਂ ਬਾਰੇ ਜਾਣਕਾਰੀ ਹੋਵੇ - ਧਰਮ ਇਨ੍ਹਾਂ ਦਾ ਪੇਸ਼ਾ ਹੋ ਸਕਦਾ ਹੈ ਪਰ ਓਹ ਅੰਦਰੋਂ ਧਾਰਮਿਕ ਨਹੀਂ ਹੁੰਦੇੇ) ਨੂੰ ਖਰੀਦ ਲਿਆ ਜਾਂਦਾ ਹੈ ਤਾਂ ਫਿਰ ਓਹ ਦੁਨਿਆਵੀ ਪਦਾਰਥਾਂ ਦੇ ਲਾਲਚ ਵਸ ਹੋ ਕੇ ਉਸੀ ਤਰੀਕੇ ਕੰਮ ਆਉਂਦਾ ਹੈ ਜਿਵੇਂ ਕਿਸੇ ਮਸਤ ਹਾਥੀ ਨੂੰ ਵਾਪਿਸ ਉਸਦੀ ਹੀ ਫੌਜ਼ ਵੱਲ ਹੀ ਭਜਾ ਦਿੱਤਾ ਜਾਵੇ ! (ਲੈਕਚਰ ਲੈਂਦਿਆਂ ਪ੍ਰੋਫੈਸਰ ਬਲਕਾਰ ਸਿੰਘ ਨੇ ਗੱਲ ਰੱਖੀ)
ਸਰ, ਮੇਰੇ ਖਿਆਲ ਨਾਲ "ਧਾਰਮਿਕ ਗਿਆਨਵਾਨ" ਅਤੇ "ਪੇਸ਼ੇਵਰ ਗਿਆਨਵਾਨ" ਵਿਚਲਾ ਮੁਢਲਾ ਫ਼ਰਕ ਹੈ ਉਨ੍ਹਾਂ ਦੀ ਬੋਲ-ਬਾਣੀ ! ਧਾਰਮਿਕ ਗਿਆਨਵਾਨ ਵੀਚਾਰ ਦੀ ਗੱਲ ਤੋਰਦਾ ਹੈ ਤੇ ਪੇਸ਼ੇਵਰ ਗਿਆਨਵਾਨ ਝਗੜੇ ਦੀ ! ਧਾਰਮਿਕ ਆਪਣੇ ਗਿਆਨ ਦੇ ਦਮਗੱਜੇ ਨਹੀਂ ਮਾਰਦਾ ਪਰ ਪੇਸ਼ੇਵਰ ਹਿੱਕ ਠੋਕ ਠੋਕ ਕੇ ਆਪਣੇ ਗਿਆਨ ਦੀ ਮੁਨਾਦੀ ਕਰਦਾ ਹੈ, ਕਿਉਂਕਿ ਅਖੀਰਕਾਰ ਇਹੀ ਉਸੀ ਰੋਟੀ ਅਤੇ ਪ੍ਰਭੂਸੱਤਾ ਦਾ ਵਸੀਲਾ ਹੈ ! (ਗੁਰਲਾਲ ਸਿੰਘ ਨੇ ਪ੍ਰੋੜਤਾ ਕਰਦੇ ਹੋਏ ਆਖਿਆ)
ਪੁੱਤਰ, ਤੇਰੇ ਵਰਗੇ ਨੌਜਵਾਨ ਜੇਕਰ ਇਸ ਤਰ੍ਹਾਂ ਦੀ ਵਿਚਾਰਧਾਰਾ ਰੱਖਣਗੇ, ਜਿਸ ਨੂੰ ਗੁਰਬਾਣੀ ਵਿਚਾਰ ਨਾਲ ਕਮਾਇਆ ਜਾ ਸਕਦਾ ਹੈ। ਤਾਂ, ਫਿਰ ਜਿਤਨੇ ਮਰਜ਼ੀ ਪੇਸ਼ੇਵਰ ਆ ਜਾਣ, ਧਰਮ ਜਾਂ ਸੱਚ ਨੂੰ ਕੋਈ ਖਤਰਾ ਨਹੀਂ!
ਭਾਵੇਂ ਜਿੰਨੇ ਮਰਜ਼ੀ ਵਿਦਵਾਨ ਵਿੱਕ ਜਾਣ ਪਰ ਅੰਤ ਜੀਤ ਸੱਚ ਅਤੇ ਨਿਰਮਲ ਗਿਆਨ ਦੀ ਹੀ ਹੁੰਦੀ ਹੈ। ਧਿਆਨ ਰੱਖਣਾ ਕਿ "ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥"
0 Likes
Leave a Comment