ਗੁਡਲੱਕ ਜਾਂ ਗੋਲਕ ! (ਨਿੱਕੀ ਕਹਾਣੀ)
ਇਨ੍ਹਾਂ ਆਗੂਆਂ ਲਈ ਗੋਲਕ ਹੀ ਗੁਡਲੱਕ ਹੈ ! ਮੈਂ ਕਦੀ ਕਦੀ ਸੋਚਦਾਂ ਹਾਂ, ਕਿ ਜੇਕਰ ਗੋਲਕ ਨਾ ਹੁੰਦੀ ਤਾਂ ਕੀ ਹੁੰਦਾ ? (ਨਿਰਮਲ ਸਿੰਘ ਨੇ ਜਸਪਾਲ ਸਿੰਘ ਨੂੰ ਪੁਛਿਆ)
ਹੋਣਾ ਕੀ ਸੀ ? ਮਨਮਤ ਦਾ ਬੈਡਲੱਕ ਹੁੰਦਾ !
ਮਤਲਬ ?
ਮਤਲਬ ਇਹ ਕਿ
ਗੁਰੂਧਾਮਾਂ ਵਿੱਚ ਧਰਮ ਪ੍ਰਚਾਰ ਹੁੰਦਾ !
ਸਿੱਖਾਂ ਦਾ ਆਪਸ ਵਿੱਚ ਪਿਆਰ ਹੁੰਦਾ !
ਨਿਤਨੇਮ ਗੁਰਬਾਣੀ ਦੀ ਵੀਚਾਰ ਹੁੰਦੀ !
ਸੇਵਾ ਕਰਦਿਆਂ ਨਾ ਕੋਈ ਤਕਰਾਰ ਹੁੰਦੀ !
ਨਵੀਂ ਪਨੀਰੀ ਤਿਆਰ ਬਰ ਤਿਆਰ ਹੁੰਦੀ !
ਉੱਚੇ ਮਿਆਰ ਤੇ ਗੁਰਮਤ ਦੀ ਬਹਾਰ ਹੁੰਦੀ !
ਚੜਦੀਕਲਾ ਹੁੰਦੀ ਤੇ ਪੰਥ ਦੇ ਬੋਲਬਾਲੇ ਹੁੰਦੇ !
ਪੰਥ-ਦੋਖੀਆਂ ਦੇ ਮੁੰਹ ਤੇ ਜੜੇ ਵੱਡੇ ਤਾਲੇ ਹੁੰਦੇ !
ਕੀ ਗੱਲ ਹੈ, ਅੱਜਕਲ ਚਲਦੇ-ਫਿਰਦੇ ਵੀ ਤੈਨੂੰ ਨੀਂਦ ਆ ਜਾਂਦੀ ਹੈ, ਜੋ ਦਿਨ-ਦਿਹਾੜੇ ਸੁਪਨੇ ਵੇਖ ਰਿਹਾ ਹੈਂ ? ਮੁੰਗੇਰੀ ਲਾਲ ਦੇ ਹਸੀਨ ਸੁਪਨੇ !
0 Likes
Leave a Comment