Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਪੰਜ ਸਿੰਘ ! (ਨਿੱਕੀ ਕਹਾਣੀ)

ਜਾਓ ਸੰਗਤ ਨੂੰ ਲੈ ਕੇ ਆਓ ! ਤੁਸੀਂ ਦਸ-ਪੰਦਰਾਂ ਬੰਦੇ ਆ ਗਏ ਹੋ ਸਿਆਸਤ ਕਰਨ ! ਵੱਡੇ ਆਏ ਸੋਸ਼ਲ-ਮੀਡਿਆ ਚੈੰਪਈਅਨ ! ਤੁਹਾਨੂੰ ਪੁੱਛਦਾ ਕੌਣ ਹੈ ? (ਪ੍ਰਧਾਨ ਨੇ ਤਾੜਨਾ ਕਰਦੇ ਹੋਏ ਕਿਹਾ)
ਪ੍ਰਧਾਨ ਸਾਹਿਬ ! ਅਸੀਂ ਵੀ ਸੰਗਤ ਹਾਂ, ਵੋਟ ਅਸੀਂ ਵੀ ਪਾਈ ਸੀ ! ਅਸੀਂ ਸੰਗਤ ਦੇ ਅਧਾਰ ਤੇ ਹੀ ਗੱਲ ਕਰਨ ਆਏ ਹਾਂ, ਜਦੋਂ ਲੋੜ ਹੋਵੇਗੀ ਤਾਂ ਜਿਵੇਂ ਤੁਸੀਂ ਸੰਗਤ ਇਕੱਠੀ ਕਰ ਲੈਂਦੇ ਹੋ ਤਾਂ ਲੋੜ ਪੈਣ ਤੇ ਆਪਾਂ ਵੀ ਸੰਗਤ ਦੀ ਕਚਹਿਰੀ ਵਿੱਚ ਜਾ ਕੇ ਮੋਰਚਾ ਸਾਂਭ ਲਵਾਂਗੇ ! ਸਾਨੂੰ ਤੁਸੀਂ ਲਿਖਤੀ ਰੂਪ ਵਿੱਚ ਦੱਸੋ ਕੀ ਤੁਸੀਂ ਕਰਣ ਕੀ ਜਾ ਰਹੇ ਹੋ ? ਵੈਸੇ ਤਾਂ ਤੁਹਾਨੂੰ ਬਹੁਤ ਚਾਓ ਹੈ ਲਾਈਵ ਹੋਣ ਦਾ ਅਤੇ ਆਪਣੇ ਕੰਮਾਂ ਦੇ ਦਮਗੱਜੇ ਮਾਰਣ ਦਾ ! ਹੁਣ ਆਓ, ਸਾਡੇ ਨਾਲ ਬੈਠ ਕੇ ਲਾਈਵ ਹੋਵੋ !
ਅਸੀਂ ਪੰਜ ਸਿੰਘ ਸਾਹਿਬ ਪਾਸੋਂ ਅਰਦਾਸ ਕਰਵਾ ਲਈ ਹੈ ਤੇ ਹੁਣ ਅਸੀਂ ਕੁਝ ਨਹੀਂ ਕਰ ਸਕਦੇ ! ਅਰਦਾਸ ਤੋਂ ਬਾਅਦ ਹੁਣ ਕੁਝ ਨਹੀਂ ਹੋ ਸਕਦਾ ! (ਪ੍ਰਧਾਨ ਨੇ ਪਾਸਾ ਵੱਟਦੇ ਹੋਏ ਕਿਹਾ)
ਕੋਈ ਨੀ ਪ੍ਰਧਾਨ ਜੀ ! ਤੁਸੀਂ ਟੇਕਨੀਕਲ ਗੇਮ ਖੇਡਣੀ ਹੈ ਤਾਂ ਫਿਰ ਟੇਕਨੀਕਲ ਹੀ ਸਹੀ ! (ਕਹਿੰਦੇ ਹੋਏ ਸੰਗਤਾਂ ਵਿਚੋਂ ਪੰਜ ਸਿੰਘਾਂ ਨੇ ਅੱਗੇ ਹੋ ਕੇ ਅਰਦਾਸ ਸ਼ੁਰੂ ਕਰ ਦਿੱਤੀ)
ਅਰਦਾਸ ਤੋਂ ਬਾਅਦ ਉਨ੍ਹਾਂ ਪੰਜ ਸਿੱਖਾਂ ਨੇ ਕਿਹਾ "ਪ੍ਰਧਾਨ ਜੀ, ਅਸੀਂ ਪੰਜ ਸਿੰਘ ਹੁਣ ਤੁਹਾਨੂੰ ਸੰਗਤੀ ਰੂਪ ਵਿੱਚ ਆਦੇਸ਼ ਦਿੰਦੇ ਹਾਂ ਕਿ ਤੁਸੀਂ ਆਪਣੀ ਮਨਮਤ ਬੰਦ ਕਰੋ ! ਨਾਗਪੁਰ ਦੇ ਨਹੀਂ, ਬਲਕਿ ਗੁਰੂ ਦੇ ਹੁਕਮ ਵਿੱਚ ਆਓ !" ਗਿਆਤ ਰਹੇ ਕਿ ਸਿੱਖੀ ਵਿੱਚ ਕੋਈ ਉਚੇਚੇ ਪੰਜ ਸਿੰਘ ਸਾਹਿਬਾਨ ਨਹੀਂ, ਆਮ ਸੰਗਤ ਵਿਚੋਂ ਵੀ ਪੰਜ ਸਿੰਘ ਗੁਰੂ ਪੰਥ ਨੂੰ ਅਗੁਆਈ ਦੇ ਸਕਦੇ ਹਨ ! ਜਰੂਰਤ ਸਿਰਫ ਪੰਥ ਦੇ ਰਾਹ ਤੇ ਚਲਣ ਦੀ ਹੈ ਅਤੇ ਉਸ ਰਾਹ ਤੋ ਵਾਂਝੇ ਹੋ ਕੇ ਕੋਈ ਖੁਦ ਨੂੰ ਪੰਜ ਸਿੰਘ ਸਾਹਿਬਾਨ ਅਖਵਾਵੇ ਤਾਂ ਓਹ ਗੁਰੂ ਦਾ ਦੋਖੀ ਹੈ ! ਗਿਆਤ ਰਹੇ, ਪੁੱਤਰ ਭਾਵੇਂ ਗੁਰੂ ਦੇ ਸਨ ਪਰ ਜਦੋਂ ਸਿੱਖੀ ਤੋਂ ਆਕੀ ਹੋਏ ਤਾਂ ਗੁਰੂ ਨੇ ਮੁੰਹ ਨਹੀਂ ਲਾਇਆ !
ਪ੍ਰਧਾਨ : ਅ ਅ ਅ ਅ ਅ !

Leave a Comment

Reader Comments