Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਅੱਜ ਦੀ ਪਨੀਰੀ ! (ਨਿੱਕੀ ਕਹਾਣੀ)

ਆਪਣੇ ਤੋਂ ਵੱਡਿਆਂ ਤੋਂ ਸਿੱਖਣਾ ਚਾਹੀਦਾ ਹੈ ਤੇ ਆਪਣੇ ਤੋਂ ਛੋਟਿਆਂ ਨੂੰ ਸਿਖਾਉਣਾ ਚਾਹੀਦਾ ਹੈ ! (ਅਮਰੀਕ ਸਿੰਘ ਨੇ ਆਪਣੀ ਫਿਲਾਸਫੀ ਦਸਦਿਆਂ ਕਿਹਾ)
ਇਹ ਸੋਚ ਆਧੁਨਿਕ ਜ਼ਮਾਨੇ ਦੀ ਨਹੀਂ ! ਹੁਣ ਜਾਣਕਾਰੀ ਪ੍ਰਧਾਨ ਸਮਾਂ ਹੈ ਭਾਵ "ਇਨਫਾਰਮੇਸ਼ਨ ਏਜ" ! ਜੇਕਰ ਇਨ੍ਹਾਂ ਬੱਚਿਆਂ ਨੂੰ ਕੁਝ ਸਿਖਾਉਣਾ ਹੈ ਤਾਂ ਪਹਿਲਾਂ ਇਨ੍ਹਾਂ ਨੂੰ ਅਤੇ ਇਨ੍ਹਾਂ ਦੀ ਸੋਚ ਨੂੰ ਸਮਝਣ ਦੀ ਲੋੜ ਹੈ ! ਇਹ ਦੁਨਿਆਵੀ ਅਤੇ ਪ੍ਰੈਕਟੀਕਲ ਗਿਆਨ ਨਾਲ ਭਰੇ ਹੋਏ ਹਨ, ਇਨ੍ਹਾਂ ਨੂੰ ਇਨ੍ਹਾਂ ਦੀ ਭਾਸ਼ਾ ਵਿੱਚ ਹੀ ਧਾਰਮਿਕ ਗਿਆਨ ਦਿੱਤਾ ਜਾ ਸਕਦਾ ਹੈ ਤੇ ਉਸ ਲਈ ਪਹਿਲਾਂ ਇਨ੍ਹਾਂ ਨਾਲ ਸੰਗਤ ਕਰਨਾ ਅਤੇ ਇਨ੍ਹਾਂ ਪਾਸੋਂ ਸਿੱਖਣਾ ਲਾਜ਼ਮੀ ਹੈ ! (ਬਲਵਿੰਦਰ ਸਿੰਘ ਨੇ ਆਪਣੀ ਗੱਲ ਸੁਣਾਈ)
ਬਲਬੀਰ ਸਿੰਘ : ਗੱਲ ਤੁਹਾਡੇ ਦੋਹਾਂ ਦੀ ਠੀਕ ਹੈ, ਫ਼ਰਕ ਸਿਰਫ਼ ਸਮੇਂ ਸਮੇਂ ਦਾ ਹੈ ! ਸਿੱਖ ਨੂੰ ਸਮੇਂ ਦੇ ਨਾਲ ਬਦਲਣਾ ਗੁਰੂ ਸਾਹਿਬਾਨ ਤੋ ਸਿਖਣਾ ਚਾਹੀਦਾ ਹੈ ! ਸਿਧਾਂਤ ਨਹੀਂ ਬਦਲਦੇ ਸਿਰਫ ਉਨ੍ਹਾਂ ਨੂੰ ਮੰਨਣ ਦੇ ਤਰੀਕੇ ਬਦਲ ਸਕਦੇ ਹਨ ! ਜਿਵੇਂ ਸਮੇਂ ਨਾਲ ਸਾਡੀਆਂ ਪੋਸ਼ਾਕਾਂ ਬਦਲ ਗਈਆਂ ਪਰ ਪਛਾਣ ਨਹੀਂ ਬਦਲੀ ! ਸਮੇਂ ਦੇ ਨਾਲ ਸਾਡੇ ਦੁਨਿਆਵੀ ਗਿਆਨ ਦੇ ਸੋਮੇਂ ਸੁੱਕਦੇ-ਬਦਲਦੇ ਗਏ ਪਰ ਰੂਹਾਨੀ ਗਿਆਨ ਦਾ ਸੋਮਾਂ ਅੱਜ ਵੀ ਲਬਾਬਬ ਭਰਿਆ ਹੋਇਆ ਹੈ !
ਸਮਾਜ ਬਦਲਣਾ ਹੈ ਤਾਂ ਪੁਰਾਣੇ ਸਮਾਜ ਨੂੰ ਨਵੇਂ ਦੇ ਨਾਲ ਨਾਲ ਚਲਣਾ ਪਵੇਗਾ, ਓਹੀ ਪੁਰਾਣੇ ਸਿਧਾਂਤ ਗੁਰੂ ਸਾਹਿਬਾਨ ਦੁਆਰੇ ਬਕਸ਼ੇ ਹੋਏ ਪਰ ਨਵੀ ਸੋਚ ਦੇ ਨਾਲ ਚਲਦੇ ਹੋਏ ਉਨ੍ਹਾਂ ਪੁਰਾਣੇ ਸਿਧਾਂਤਾਂ ਦੇ ਨਵੇਂ ਅਰਥਾਂ ਨੂੰ ਭਾਲਣਾ ਪਵੇਗਾ ! ਗੁਰਬਾਣੀ ਇਸ ਜਗ ਵਿੱਚ ਚਾਨਣ ਹੈ ਤੇ ਨਵੀਂ ਪਨੀਰੀ ਨੂੰ ਕਾਲਪਨਿਕ ਚਮਤਕਾਰੀ ਸਾਖੀਆਂ ਨਾਲ ਨਹੀਂ ਬਲਕਿ ਗੁਰਮਤ ਦੀ ਕਸਵੱਟੀ ਤੇ ਪਰਖੇ ਗੁਰੂ ਸਾਹਿਬ ਦੇ ਉੱਦਮੀ ਜੀਵਨ ਦਾ ਗਿਆਨ ਅਤੇ ਉਸ ਵਿਚੋਂ ਨਿਕਲਿਆ ਰੂਹਾਨੀ ਸੰਦੇਸ਼ ਦੇ ਕੇ ਹੀ ਕਾਇਲ ਕੀਤਾ ਜਾ ਸਕਦਾ ਹੈ !
ਅੱਜ ਦੀ ਪਨੀਰੀ ਗੁਣੀ ਵੀ ਹੈ ਤੇ ਗਿਆਨੀ ਵੀ ! ਆਓ ਇਨ੍ਹਾਂ ਨੌਜਵਾਨਾਂ ਪਾਸੋਂ ਕੁਝ ਨਵਾਂ ਸਿੱਖੀਏ ਅਤੇ ਕੁਝ ਪੁਰਾਣਾ ਸਿਖਾਈਏ !

Leave a Comment

Reader Comments