ਸੌਰੀ ਏ! (ਨਿੱਕੀ ਕਹਾਣੀ)
ਪੁੱਤਰ, ਮੰਮੀ ? (ਘਰ ਵੜਦੇ ਹੀ ਕੁਲਜੀਤ ਨੇ ਪੁੱਤਰ ਬਲਜੀਤ ਨੂੰ ਇਸ਼ਾਰਾ ਕਰਦੇ ਹੋਏ ਪੁੱਛਿਆ)
ਪਾਪਾ, ਮੰਮੀ ਸੌਰੀ ਏ ! (ਬੜੀ ਸਪੀਡ ਨਾਲ ਬਲਜੀਤ ਨੇ ਜਵਾਬ ਦਿੱਤਾ)
ਸਵੇਰ ਦੀ ਲੜਾਈ ਲਈ ਸੌਰੀ ਕਰ ਰਹੀ ਹੋਵੇਗੀ ! ਅੱਜ ਵਿਆਹ ਨੂੰ 20 ਸਾਲ ਹੋਣ ਨੂੰ ਆਏ, ਤੇਰੀ ਮਾਂ ਪਹਿਲੀ ਵਾਰ ਸੌਰੀ ਬੋਲ ਰਹੀ ਹੈ ! ਤਬੀਅਤ ਤਾਂ ਠੀਕ ਹੈ ਤੇਰੀ ਮੰਮੀ ਦੀ ?
ਪਾਪਾ ਤੁਸੀਂ ਵੀ ਨਾ! ਮੁੰਗੇਰੀ ਲਾਲ ਦੇ ਹਸੀਨ ਸੁਪਣੇ ਵੇਖਦੇ ਹੋ ! ਮੈਂ ਕਿਹਾ ਹੈ ਕਿ "ਮੰਮੀ ਸੋ ਰਹੀ ਹੈ" ! (ਜੋਰ ਜੋਰ ਦੀ ਹੱਸਦਾ ਹੈ)
ਚਲ ਕੋਈ ਨੀ, ਕਿਸੀ ਬਹਾਨੇ ਸਹੀ ! ਵੈਸੇ ਖੁਸ਼ੀ ਬੜੀ ਹੋਈ ਸੀ ਮੈਨੂੰ ਕਿ ਮੰਮੀ ਸੌਰੀ ਹੈ ! (ਖਿਸਿਆਣਾ ਜਿਹਾ ਹੋ ਕੇ ਕੁਲਜੀਤ ਬੋਲਿਆ)
0 Likes
Leave a Comment