Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਚੇਂਜ ! (ਨਿੱਕੀ ਕਹਾਣੀ)

ਅਸੀਂ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਚੇਂਜ ਲੈ ਕੇ ਆਏ ਹਾਂ ! ਸਾਨੂੰ ਜੇਕਰ ਅਗਲੀ ਵਾਰ ਵੀ ਮੌਕਾ ਮਿਲਿਆ ਤਾਂ ਬਹੁਤ ਸਾਰਾ ਚੇਂਜ ਲਿਆਵਾਂਗੇ ! (ਆਗੂ ਕਪਟੀ ਸਿੰਘ ਮਾਰਕਿਟ ਵਿੱਚ ਭਾਸ਼ਣ ਦਿੰਦੇ ਹੋਏ ਦਮਗੱਜੇ ਮਾਰ ਰਿਹਾ ਸੀ)
ਇਸ ਨੇ ਤਾਂ ਚੇਂਜ ਦੇ ਨਾਲ ਨਾਲ ਗੋਲਕ ਵਿੱਚ ਨੋਟ ਵੀ ਨਹੀਂ ਛੱਡੇ ! ਮੈਨੂੰ ਤਾਂ ਲਗਦਾ ਹੈ ਕਿ ਦੁਕਾਨਦਾਰਾਂ ਨੂੰ ਸੰਦੇਸ਼ਾ ਦੇਣ ਆਇਆ ਹੈ ਕਿ ਮਾਇਆ ਤਿਆਰ ਰੱਖੋ, ਚੇਂਜ ਦੇ ਕੇ ਨੋਟ ਲੈਣ ਆਵਾਂਗਾ ! (ਅਵਤਾਰ ਸਿੰਘ ਆਪਣੀ ਧੁੰਨ ਵਿੱਚ ਬੋਲਿਆ)
ਤੇਰਾ ਦਿਮਾਗ ਖਰਾਬ ਹੋ ਗਿਆ ਹੈ ! ਇਹ ਚੇਂਜ ਭਾਵ ਬਦਲਾਅ ਦੀ ਗੱਲ ਕਰ ਰਹੇ ਹਨ !
ਮਾਫ਼ ਕਰੀਂ, ਮੈਂ ਤਾਂ ਸਿਰਫ ਮਜਾਕ ਕਰ ਰਿਹਾ ਸੀ !
ਤੇਰੇ ਮਜਾਕ ਦੇ ਚੱਕਰ ਵਿੱਚ ਪੜਨ ਵਾਲੇ ਕਪਟੀ ਸਿੰਘ ਪ੍ਰਤੀ ਆਪਣਾ ਦਿਮਾਗ ਚੇਂਜ ਕਰ ਲੈਂਦੇ ! ਅੱਗੇ ਤੋਂ ਸੋਚ ਕੇ ਮਜਾਕ ਕਰੀਂ !
ਠੀਕ ਹੈ, ਮੈਂ ਮਜਾਕ ਵਿੱਚ ਵੀ ਮਜਾਕ ਨਹੀਂ ਕਰਾਂਗਾ ! ਨਾਓ, ਚੇਂਜ ਦਾ ਟਾਪਿਕ !

Leave a Comment

Reader Comments