Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਗੋਡਾ ਚੱਕ ! (ਨਿੱਕੀ ਕਹਾਣੀ)

ਪੁਰਾਣੇ ਸਮੇਂ ਵਿੱਚ ਗੁਰਦੁਆਰੇ ਨਿੱਕੇ ਨਿੱਕੇ ਹੁੰਦੇ ਸਨ ਤੇ ਜਦੋਂ ਸੰਗਤ ਵੱਧ ਜਾਂਦੀ ਤਾਂ ਪਹਿਲਾਂ ਤੋ ਬੈਠੇ ਹੋਏ ਨਵੀਂ ਸੰਗਤ ਨੂੰ ਥਾਂ ਦੇਣ ਲਈ ਆਪਣਾ ਗੋਡਾ ਚੁੱਕ ਲੈਂਦੇ ਸਨ, ਇਸ ਤਰਾਂ ਥਾਂ ਬਣ ਜਾਂਦੀ ਸੀ ਤੇ ਸਾਰੇ ਮਿਲ ਕੇ ਗੁਰੂ ਦੇ ਸੰਦੇਸ਼ ਦਾ ਆਨੰਦ ਮਾਣਦੇ ਸਨ !
ਅੱਜ ਮਿਲਾਵਟ ਦੇ ਸਮੇਂ ਵਿੱਚ ਅਸੀਂ ਗੋਡੇ ਚੁੱਕਣ ਜੋਗੇ ਰਹੇ ਹੀ ਨਹੀਂ, ਸਾਨੂੰ ਤਾਂ ਅੱਜ ਗੋਡੇ ਬਦਲਾਉਣ (Knee Replacement) ਦੀ ਜਰੂਰਤ ਹੈ ! ਪੁਰਾਣੇ ਘਿਸੇ ਹੋਏ ਗੋਡਿਆ ਤੋਂ ਇਹ ਉਮੀਦ ਰਖਣਾ ਹੀ ਗਲਤ ਹੈ ਕਿ ਓਹ ਗੋਡਾ ਚੱਕ ਲੈਣਗੇ ! ਉਨ੍ਹਾਂ ਪੁਰਾਣਿਆ ਗੋਡਿਆਂ ਨੂੰ ਬੈਠਣ ਲਈ ਕੁਰਸੀ ਦਿਓ ਤੇ ਸੂਝਵਾਨ ਅਤੇ ਜਵਾਨ ਗੋਡਿਆਂ ਨੂੰ ਆਪਣੀ ਹਉਮੇਂ ਤਿਆਗ ਕੇ ਗੋਡੇ ਚੁੱਕਣ ਲਈ ਸਮਝਾਓ !
ਠੀਕ ਕਹਿੰਦਾ ਹੈ ਵੀਰ ! ਨਵੇਂ ਗੋਡਿਆਂ ਵਿੱਚ ਤਾਕਤ ਤਾਂ ਹੈ ਪਰ ਮਜਬੂਤੀ ਨਹੀਂ ਹੈ ! ਆਪਣੀ ਆਪਣੀ ਥਾਂ ਨੂੰ ਘਟਾਉਣ ਲਈ ਕੋਈ ਤਿਆਰ ਨਹੀਂ ! ਹਰ ਕੋਈ ਚਾਹੁੰਦਾ ਹੈ ਕਿ ਦੂਜਾ ਗੋਡਾ ਚੁੱਕੇ ਪਰ ਖੁਦ ਨੂੰ ਨਾ ਚੁੱਕਣਾ ਪਵੇ ! ਇਹ ਨਹੀਂ ਹੋ ਸਕਦਾ, ਜੇਕਰ ਤੁਸੀਂ ਸੰਗਤੀ ਰੂਪ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਸਭ ਨੂੰ ਆਪਣਾ ਆਪਣਾ ਗੋਡਾ ਚੁੱਕਣ ਦੀ ਜਰੂਰਤ ਹੈ ! ਨਿਸ਼ਾਨਾ ਇਹ ਹੈ ਕਿ ਗੁਰੂ ਦਾ ਸੰਦੇਸ਼ ਮਿਲ ਕੇ ਸਮਝਣਾ ਹੈ, ਜਿਸ ਨੂੰ ਮਿਲ ਬੈਠ ਸਮਝਣ ਲਈ ਕੋਈ ਤਿਆਰ ਨਹੀਂ !
ਕੀ ਚਾਹੁੰਦੇ ਹੋ ? ਪੁਰਾਣੇ ਗੋਡਿਆਂ ਨੂੰ ਮਾਰਗ-ਦਰਸ਼ਕ ਮੰਡਲ ਵਿੱਚ ਪਾ ਦੀਏ ਤੇ ਤਾਕਤਵਰ ਗੋਡੇ ਆਪਣੀ ਮਰਜੀ ਕਰਨ ?
ਯਾਰ, ਹੁਣ ਤੂੰ ਗੱਲ ਨੂੰ ਗਲਤ ਪਾਸੇ ਲੈ ਜਾ ਰਿਹਾ ਹੈਂ ! ਗੱਲ ਮੁਕਾਓ, ਜਿਤਨਾ ਲੱਸੀ ਵਿੱਚ ਪਾਣੀ ਪਾਓਗੇ, ਉਤਨਾ ਹੀ ਵਧੇਗੀ ! ਚੰਗਾ, ਕਲ ਫਿਰ ਮਿਲਦੇ ਹਾਂ !
ਇਹ ਹੋਈ ਨਾ ਗੱਲ, ਵਿਚਾਰਾਂ ਦਾ ਵਖਰੇਵਾਂ ਹੋਵੇ ਤਾਂ ਵੀ ਮਿਲਦੇ ਜਰੂਰ ਰਹੋ !

Leave a Comment

Reader Comments