ਮੈਨੇਜਰ ! (ਨਿੱਕੀ ਕਹਾਣੀ)
ਦਿੱਕਤ ਇਹ ਹੈ ਕਿ ਲੋਗ ਮੈਨੇਜਰ ਨੂੰ ਹੀ ਮਾਲਕ ਸਮਝ ਲੈਂਦੇ ਹਨ, ਤੇ ਫਿਰ ਇਹ ਮੈਨੇਜਰ ਵੀ ਖੁਦ ਨੂੰ ਮਿਲ ਰਹੀ ਇੱਜਤ ਦੇ ਹਉਮੇਂ ਵਿੱਚ ਆ ਕੇ ਉਸ ਕੰਪਨੀ ਤੇ ਆਪਣਾ ਮਾਲਿਕਾਨਾ ਹੱਕ ਸਮਝ ਕੇ ਓਹੋ ਜਿਹਾ ਵਰਤਾਰਾ ਕਰਨਾ ਸ਼ੁਰੂ ਕਰ ਦਿੰਦੇ ਹਨ ! (ਰਣਜੀਤ ਸਿੰਘ ਆਪਣੀ ਕੰਪਨੀ ਦੇ ਮੈਨੇਜਰ ਤੋ ਪਰੇਸ਼ਾਨ ਸੀ)
ਅਸਲ ਵਿੱਚ ਮੈਨੇਜਰ ਦਾ ਕੰਮ ਹੁੰਦਾ ਹੈ, ਮਾਲਕ ਦੀ ਸੋਚ ਦੇ ਹਿਸਾਬ ਨਾਲ ਕੰਪਨੀ ਨੂੰ ਮੈਨੇਜ ਕਰਨਾ, ਪਰ ਜਦੋਂ ਓਹ ਮਾਲਕ ਦੀ ਮਰਜ਼ੀ ਤੋ ਉਲਟ ਆਪਣੇ ਨਿਜੀ ਸੁਭਾ ਜਾਂ ਸੁਆਰਥ ਨਾਲ ਕੰਮ ਕਰਦਾ ਹੈ, ਤਾਂ ਫਿਰ ਕੰਪਨੀ ਨੂੰ ਨੁਕਸਾਨ ਚੁੱਕਣਾ ਪੈਂਦਾ ਹੈ ਅਤੇ ਬਾਕੀ ਸਟਾਫ਼ ਵੀ ਖੁਦ ਨੂੰ ਸੁਰਖਿਅਤ ਮਹਿਸੂਸ ਨਹੀਂ ਕਰਦੇ ! ਤੇਰਾ ਮੈਨੇਜਰ ਵੀ ਵੱਖ ਨਹੀਂ ਭਾਸਦਾ ! (ਸੰਤੋਖ ਸਿੰਘ ਨੇ ਜਵਾਬ ਦਿੱਤਾ)
ਕਿਓਂ ਕਰਦੇ ਨੇ ਮੈਨੇਜਰ ਇਸ ਤਰੀਕੇ ਵਰਤਾਰਾ ?
ਵੀਰ ! ਦੁਨਿਆਵੀ ਹੋਵੇ ਤੇ ਭਾਵੇ ਧਾਰਮਿਕ, ਸਭ ਖੇਤਰਾਂ ਵਿੱਚ ਬਹੁਤਾਤ ਮੈਨੇਜਰ ਇਸ ਬਿਮਾਰੀ ਦਾ ਸ਼ਿਕਾਰ ਹਨ ! ਗੁਰਦੁਆਰਾ ਪ੍ਰਬੰਧ ਦਾ ਉਦਾਹਰਣ ਹੀ ਲੈ ਲੋ ! ਅਸੀਂ ਇਨ੍ਹਾਂ ਪ੍ਰਬੰਧਕਾਂ ਨੂੰ ਪੰਥ ਦੀ ਸੇਵਾ ਹਿੱਤ ਮੈਨੇਜਰ ਰਖਿਆ ਸੀ (ਇਸੀ ਕਰਕੇ ਪ੍ਰਬੰਧਕ ਕਮੇਟੀ ਨਾਮ ਧਰਿਆ) ! ਪਰ ਸੰਗਤਾਂ ਨੇ ਇਨ੍ਹਾਂ ਨੂੰ ਪ੍ਰਧਾਨ ਜੀ, ਜੱਥੇਦਾਰ ਜੀ ਆਖ ਆਖ ਕੇ ਇਨ੍ਹਾਂ ਦੀ ਬੁਧਿ ਹੀ ਵਿਗਾੜ ਦਿੱਤੀ ! ਇਨ੍ਹਾਂ ਨੂੰ ਭਾਸਣ ਲੱਗ ਪਿਆ ਕਿ ਇਹ ਹੀ ਪੰਥ ਦੇ ਮਾਲਕ ਹਨ ! ਹੁਣ ਨਤੀਜਾ ਤੁਹਾਡੇ ਸਾਹਮਣੇ ਹੈ।
ਸਹੀ ਕਹਿੰਦੇ ਹੋ, "ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ!"
0 Likes
Leave a Comment