Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਧਰਮ ਮੁਬਾਰਕ ! (ਨਿੱਕੀ ਕਹਾਣੀ)

ਅੱਜ ਧਰਮ ਦੇ ਵਿਸ਼ੇ ਤੇ ਇੱਕ ਬੰਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ !
ਇਹ ਤਾਂ ਚੰਗੀ ਗੱਲ ਹੈ ! ਕਿ ਵਿਚਾਰ ਹੋਈ ?
ਮੈਂ ਧੋ ਦਿੱਤਾ ਉਸ ਨੂੰ ! ਮੈਂ ਉਸ ਦੇ ਧਰਮ ਦੀਆਂ ਬਖੀਆਂ ਉਧੇੜ ਕੇ ਰੱਖ ਦਿੱਤੀਆਂ ! ਜੋ ਜੋ ਕਮੀਆਂ ਸਨ, ਉਸ ਦੇ ਧਰਮ ਵਿੱਚ, ਓਹ ਮੈਂ ਇੱਕ ਇੱਕ ਕਰ ਕੇ ਉਸ ਨੂੰ ਸ਼ੀਸ਼ਾ ਵਿਖਾ ਦਿੱਤਾ ! ਫਿਰ ਮੈਂ ਆਪਣੇ ਧਰਮ ਦੀਆਂ ਚੰਗੀਆਂ ਗੱਲਾਂ ਉਸ ਨਾਲ ਸਾਂਝੀਆਂ ਕੀਤੀਆਂ ! ਓਹ ਮੇਰੇ ਧਰਮ ਦਾ ਪੱਕਾ ਕਾਇਲ ਹੋ ਗਿਆ ਹੋਣਾ ਹੈ !
ਗਲਤਫਹਿਮੀ ਹੈ ਤੁਹਾਡੀ ! ਧਰਮ ਕੋਈ ਮਾੜਾ ਨਹੀਂ ਹੁੰਦਾ ! ਹਰ ਧਰਮ ਵਿੱਚ ਆਈਆਂ ਕੁਰੀਤੀਆਂ ਅਤੇ ਗਫਲਤ ਸਮੇਂ ਅਤੇ ਪੁਜਾਰੀ ਵਰਗ ਦੇ ਲਾਲਚ ਅਤੇ ਘੱਟ ਗਿਆਨ ਕਰਕੇ ਪੈਦਾ ਹੁੰਦੀਆਂ ਹਨ !
ਤੇਰਾ ਕੀ ਮਤਲਬ ਹੈ ! ਓਹ ਮੇਰੇ ਧਰਮ ਦੀਆਂ ਚੰਗੀਆਂ ਗੱਲਾਂ ਦਾ ਕਾਇਲ ਨਹੀਂ ਹੋਇਆ ਹੋਵੇਗਾ ?
ਹਾਂ ! ਮੇਰਾ ਇਹੀ ਮਤਲਬ ਹੈ ! ਆਪਣੇ ਗੁਣ ਦਰਸ਼ਾ ਕੇ ਤੁਸੀਂ ਕਿਸੀ ਦਾ ਪਿਆਰ ਹਾਸਿਲ ਕਰ ਸਕਦੇ ਹੋ ! ਪਰ ਦੂਜੇ ਨੂੰ ਨੀਵਾਂ ਵਿਖਾ ਕੇ ਤੁਸੀਂ ਖੁਦ ਨੂੰ ਉੱਚਾ ਸਾਬਿਤ ਨਹੀਂ ਕਰ ਸਕਦੇ !
ਸ਼ਾਇਦ ਤੁਸੀਂ ਠੀਕ ਕਹਿੰਦੇ ਹੋ ! ਮੈਂ ਕੁਝ ਜਿਆਦਾ ਹੀ ਜ਼ਜਬਾਤੀ ਹੋ ਗਿਆ ਸੀ ! ਅੱਗੇ ਤੋਂ ਧਿਆਨ ਰਖਾਂਗਾ ਕਿ ਖੁਦ ਨੂੰ "ਦੀਰਘ" ਸਾਬਿਤ ਕਰਨ ਲਈ ਦੂਜੇ ਨੂੰ "ਲੱਗ-ਮਾਤ" ਨਾ ਸਮਝਾਂ !
ਵਧੀਆ ਕਰੇਂਗਾ ਵੀਰ ! ਧਰਮ ਦਾ ਮਸਲਾ "ਛੂਈ ਮੂਈ ਦੇ ਪੌਦੇ" ਵਰਗਾ ਹੁੰਦਾ ਹੈ ! ਕਿਸੀ ਦੇ ਧਰਮ ਨੂੰ ਘੱਟ ਆਖਣ ਨਾਲ ਉਸ ਦਾ ਮਨ ਛੂਈ ਮੂਈ ਦੇ ਪੌਦੇ ਵਾਂਗ ਕੁਮਲਾ ਜਾਂਦਾ ਹੈ ! ਗੁਣਾਂ ਦੀ ਸਾਂਝ ਕਰੋ ... ਹਰ ਕਿਸੀ ਨੂੰ ਆਪਣਾ ਧਰਮ ਮੁਬਾਰਕ ਹੋਵੇ !

Leave a Comment

Reader Comments