ਵਡਿਆਈ ! (ਨਿੱਕੀ ਕਹਾਣੀ)
ਵਰਿਆਮ ਸਿੰਘ : ਯਾਰ ਦਲਬੀਰ ਤੂੰ ਇਤਨਾ ਕਾਬਲ ਬੰਦਾ ਹੈ, ਤੇਰੀ ਕਾਬਿਲੀਅਤ ਦੇ ਹਿਸਾਬ ਨਾਲ ਤੈਨੂੰ ਵਡਿਆਈ ਨਹੀਂ ਮਿਲੀ ਅੱਜ ਤਕ !
ਦਲਬੀਰ ਸਿੰਘ : ਮੈਂ ਵਡਿਆਈ ਲਈ ਕੰਮ ਕਰ ਵੀ ਨਹੀਂ ਰਿਹਾ ਵੀਰ !
ਵਰਿਆਮ ਸਿੰਘ : ਫਿਰ ਵੀ !
ਤੂੰ ਮਰ ਕਿਓਂ ਨਹੀਂ ਜਾਂਦਾ ! ਤੇਰੇ ਮਰਨ ਤੋਂ ਬਾਅਦ ਸ਼ਾਇਦ ਤੇਰੀ ਕੋਈ ਕਦਰ ਪੈ ਜਾਵੇ ! ਐਸਾ ਅਕਸਰ ਵੇਖਿਆ ਗਿਆ ਹੈ, ਕਿ ਬੰਦੇ ਦੀ ਸਿਫਤ ਇਹ ਦੁਨਿਆਵੀ ਲੋਕ ਮਰਨ ਤੋਂ ਬਾਦ ਹੀ ਕਰਦੇ ਹਨ ! (ਵਿਚੋਂ ਹੀ ਕੁਲਜੀਤ ਨੇ ਆ ਕੇ ਆਪਣੀ ਟੰਗ ਫਸਾ ਲਈ)
ਦਲਬੀਰ ਸਿੰਘ (ਹਸਦੇ ਹੋਏ) : ਫਿਰ ਕੀ ਕਰਾਂ ? ਮੈਂ ਮਰ ਜਾਵਾਂ ?
ਕੁਲਜੀਤ ਸਿੰਘ : ਪਹਿਲਾਂ ਇੱਕ-ਦੋ ਕਰੋੜ ਦੀ ਇੰਸ਼ੋਰੇੰਸ ਕਰਵਾ ਲਵੀ, ਕਿਓਂਕਿ ਇਹ ਦੁਨਿਆਵੀ ਲੋਕ ਅਤੇ ਸਿਆਸੀ ਆਪਣੇ ਹੀਰੇਆਂ ਦੇ ਮਰਨ ਤੋਂ ਬਾਅਦ ਇਜੱਤ ਤਾਂ ਬਹੁਤ ਦਿੰਦੇ ਹਨ, ਪਰ ਪਿਛੋਂ ਪਰਿਵਾਰ ਨੂੰ ਕੋਈ ਨਹੀਂ ਪੁੱਛਦਾ ! ਇਤਿਹਾਸ ਗਵਾਹ ਹੈ !
ਵਰਿਆਮ (ਹਸਦੇ ਹੋਏ) : ਤੇਰਾ ਮਤਲਬ ਹੈ ਕਿ ਮੁਰਦਾ ਅਤੇ ਸਿਆਸਤ ਸਾਂਝੀ, ਪਰਿਵਾਰ ਆਪਣਾ ਆਪਣਾ ?
ਕੁਲਜੀਤ ਸਿੰਘ : ਆਹੋ !
0 Likes
Leave a Comment