A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਦੋਸੁ ਕਰੰਮਾ ਆਪਣਿਆ ! (ਨਿੱਕੀ ਕਹਾਣੀ )

“ਪਤਾ ਨਹੀਂ ਲੋਕ ਮੇਰੇ ਨਾਲ ਕਿਉਂ ਨਹੀਂ ਬਣਾਉਂਦੇ?” ਕੁਝ ਸਾਲਾਂ ਬਾਅਦ ਰਿਸ਼ਤੇ ਟੁੱਟ ਜਾਂਦੇ ਹਨ !

ਉਹ ਕਾਫ਼ੀ ਦੇਰ ਤੋਂ ਚੁੱਪ ਬੈਠਾ ਸੀ।

“ਘਰ ਵਿੱਚ ਵੀ ਕੋਈ ਨਾਰਾਜ਼, ਰਿਸ਼ਤੇਦਾਰਾਂ ਵਿੱਚ ਵੀ ਕੋਈ ਖ਼ਿਲਾਫ਼ ਤੇ ਕਈ ਪੁਰਾਣੇ ਦੋਸਤ ਵੀ ਦੂਰ ਹੋ ਗਏ। ਕਿਸੇ ਨੇ ਕਿਸੇ ਦੇ ਕੰਨ ਵਿੱਚ ਕੁਝ ਪਾ ਦਿੱਤਾ, ਕਿਸੇ ਨੇ ਕੋਈ ਗੱਲ ਬਣਾ ਦਿੱਤੀ...”

ਦੋਸਤ ਨੇ ਕਿਹਾ,
“ਫਿਰ ਦੋਸ਼ ਤਾਂ ਉਹਨਾਂ ਦਾ ਹੀ ਹੋਇਆ!”

ਉਹ ਮੁਸਕਰਾ ਪਿਆ।

“ਹੋ ਸਕਦਾ ਹੈ... ਪਰ ਇੱਕ ਗੱਲ ਸੋਚਦਾ ਹਾਂ—ਜੇ ਵਾਰ-ਵਾਰ ਰਿਸ਼ਤੇ ਮੇਰੇ ਆਲੇ-ਦੁਆਲੇ ਹੀ ਟੁੱਟ ਰਹੇ ਨੇ ਤਾਂ ਹੋ ਸਕਦਾ ਹੈ ਕੋਈ ਗੱਲ ਮੇਰੇ ਵਿੱਚ ਵੀ ਮਾੜੀ ਹੋਵੇ, ਜੋ ਮੈਨੂੰ ਆਪ ਨਹੀਂ ਦਿਸਦੀ। ਮੇਰੇ ਸੁਭਾਅ ਵਿੱਚ ਵੀ ਕੁਝ ਨਾ ਕੁਝ ਐਸਾ ਹੋ ਸਕਦਾ ਹੈ , ਜੋ ਸ਼ਾਇਦ ਮੈਨੂੰ ਨਜ਼ਰ ਨਹੀਂ ਆ ਰਿਹਾ

“ਪਰ ਤੂੰ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ!”

“ਮੈਨੂੰ ਨਹੀਂ ਪਤਾ। ਬੰਦਾ ਆਪਣੇ ਕੀਤੇ ਦਾ ਗਵਾਹ ਕਈ ਵਾਰ ਆਪ ਨਹੀਂ ਹੁੰਦਾ।”

ਉਸਨੇ ਚੁੱਪਚਾਪ ਗੁਰਬਾਣੀ ਦੀ ਪੰਕਤੀ ਪੜ੍ਹੀ—

“ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥”

ਫਿਰ ਬੋਲਿਆ,

“ਕਿਸੇ ਨੇ ਮੇਰੇ ਬਾਰੇ ਕੀ ਕਿਹਾ, ਉਹ ਮੈਂ ਨਹੀਂ ਜਾਣਦਾ।
ਪਰ ਮੈਨੂੰ ਆਪਣੇ ਆਪ ਨੂੰ ਸਾਧਣ ਦੀ ਲੋੜ ਹੈ—ਕਿਸੇ ਹੋਰ ਨੂੰ ਦੋਸ਼ ਦੇਣ ਦੀ ਨਹੀਂ।

ਉਹ ਉੱਠਿਆ ਤੇ ਤੁਰ ਪਿਆ।

ਪਿੱਛੋਂ ਦੋਸਤ ਨੇ ਪੁੱਛਿਆ,
“ਕਿੱਥੇ ਚਲਿਆ ਹੈ ?”

ਉਹ ਹੱਸ ਕੇ ਬੋਲਿਆ,

ਦੂਜਿਆਂ ਦੀਆਂ ਗਲਤੀਆਂ ਲੱਭਣ ਨਹੀਂ... ਆਪਣੀ ਗ਼ਲਤੀਆਂ ਲੱਭਣ।

Leave a Comment

Reader Comments