Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸਿਆਸਤ ਵਿੱਚ ਭੱਜਣ ਦੇ ਰਾਹ ! (ਨਿੱਕੀ ਕਹਾਣੀ)

ਬੜੀ ਹੀ ਹਾਸੋ ਹੀਣੀ ਗੱਲ ਹੈ ਕਿ ਇੱਕ ਵੱਡਾ ਸਿਆਸੀ ਜੋੜੇਆਂ ਦੀ ਸੇਵਾ ਕਰਦੇ ਹੋਏ ਇਤਨਾ ਜਿਆਦਾ ਸ਼ੋ-ਆਫ਼ ਕਰ ਗਿਆ ਕਿ ਓਹ ਭੁੱਲ ਹੀ ਗਿਆ ਕਿ ਖੇਡਣ ਵਾਲੇ ਬੂਟ (ਸਪੋਰਟ ਸ਼ੂ) ਪਾਲਿਸ਼ ਨਹੀਂ ਹੁੰਦੇ !
ਕੋਈ ਨੀ ! ਸਿਆਸੀ ਹੈ .. ਭੱਜਣ ਦਾ ਰਾਹ ਭਾਲ ਹੀ ਲਵੇਗਾ !
ਫੋਟੋ ਪ੍ਰਤਖ ਹੈ ! ਫਿਰ ਕਿਹੜਾ ਪ੍ਰਮਾਣ ਬਦਲ ਜਾਵੇਗਾ ?
ਓਹ ਆਖ ਸਕਦਾ ਹੈ ਕਿ ਮੈਂ ਜੋੜੇ ਪਾਲਿਸ਼ ਕਰ ਰਿਹਾ ਸੀ ਤੇ ਅਚਾਨਕ ਸਪੋਰਟ-ਸ਼ੂ ਆ ਗਿਆ ਤੇ ਮੈਂ ਪਾਲਿਸ਼ ਵਾਲਾ ਬ੍ਰਸ਼ ਥੱਲੇ ਰੱਖ ਕੇ ਸਾਫ਼ ਬ੍ਰਸ਼ ਨਾਲ ਸੰਗਤ ਦੇ ਸਪੋਰਟ-ਸ਼ੂ ਨੂੰ ਸਾਫ਼ ਕਰ ਰਿਹਾ ਸੀ ਭਾਵ ਮਿੱਟੀ ਝਾੜ ਰਿਹਾ ਸੀ ! ਨਾਲ ਦੇ ਨਾਲ ਹੀ ਪ੍ਰਤਖ ਅਤੇ ਪ੍ਰਮਾਣ ਬਦਲ ਜਾਵੇਗਾ ! ਓਹ ਸਿਆਸੀ ਹੀ ਕੀ ਜੋ ਆਪਣੀ ਗਲਤੀ ਮੰਨ ਜਾਵੇ !
ਹਾ ਹਾ ਹਾ ! ਪਹਿਲਾਂ ਇਹ ਦੱਸੋ ਕਿ ਤੁਸੀਂ ਸਾਇਡ ਕਿਸ ਦੀ ਹੋ ? ਵਾਕਈ ਤੁਸੀਂ ਤਾਂ ਉਸ ਨੂੰ ਭੱਜਣ ਦਾ ਰਾਹ ਦੇ ਦਿੱਤਾ !
ਵੈਸੇ ਉਨ੍ਹਾਂ ਨੇ ਗਲਤੀ ਕੀ ਕੀਤੀ ਸੀ ਜੋ ਮਾਫ਼ੀ ਮੰਗਣ ਦਾ ਖੇਖਣ ਕਰਨਾ ਪਇਆ ?
ਖੇਖਣ ?
ਇਹੀ ਤਾਂ ਸਿਆਸਤ ਹੁੰਦੀ ਹੈ ਵੀਰ ! ਲੀਡਰ ਮਾਫ਼ੀਆਂ ਨਹੀਂ ਮੰਗਦੇ ਬਲਕਿ ਆਪ ਮਾਫੀਆ ਹੁੰਦੇ ਹਨ ! ਵੈਸੇ ਗੋਲੀ ਕਿਸਦੀ ਤੇ ਗਹਿਣੇ ਕਿਸਦੇ ਵਾਂਗ ਮਾਫ਼ੀ ਵੀ ਤਾਂ ਉਨ੍ਹਾਂ ਸੰਗਤਾਂ ਪਾਸੋਂ ਨਹੀਂ ਬਲਕਿ ਆਪਣੇ ਹੀ ਬੰਦੇ ਪਾਸੋ ਮੰਗਣ ਦਾ ਖੇਖਣ ਹੀ ਕੀਤਾ ਹੈ ! ਭੱਜਣ ਦੇ ਰਾਹ ਪਧਰੇ ਕਰਨ ਨੂੰ ਜੱਥੇਦਾਰ ਜੀ ਹੈ ਨਾ ! (ਦੋਵੇਂ ਜੋਰ ਜੋਰ ਦੀ ਦਸਦੇ ਹਨ)

Leave a Comment

Reader Comments