ਅਜਾਦੀ ਦਾ ਨਿਘ !! (ਨਿੱਕੀ ਕਹਾਣੀ)

Share this story: WhatsApp X

ਅੱਜ ਪੰਦਰਾਂ ਅਗਸਤ ਹੈ, ਨਿੱਕਾ ਮਨਜੀਤ ਅੱਜ ਬਹੁਤ ਖੁਸ਼ ਹੈ, ਓਹ ਆਪਣੇ ਦਾਦਾ ਜੀ ਤੋਂ ਦੇਸ਼ ਅਜਾਦ ਹੋਣ ਦੀ ਕਹਾਣੀ ਸੁਣਨਾ ਚਾਹੁੰਦਾ ਹੈ ... ਪਰ ਇਹ ਕੀ ? ਦਾਦਾ ਜੀ ਦਿਆਂ ਅੱਖਾਂ ਵਿਚ ਹੰਝੂ ਹਨ, ਉਨ੍ਹਾਂ ਦਸਿਆ ਕੀ ਉਨ੍ਹਾਂ ਵਾਸਤੇ ਤੇ ਅਜਾਦੀ ਦਾ ਦਿਨ ਆਪਣੇ ਭਰਾਵਾਂ, ਪਿਤਾ ਜੀ ਤੇ ਹੋਰ ਰਿਸ਼ਤੇਦਾਰਾਂ ਦੀ ਮੌਤ ਦਾ ਦਿਨ ਹੈ ਜੋ ਅਜਾਦੀ ਦੀ ਨਿਘ ਨੂੰ ਮਾਣ ਵੀ ਨਾ ਪਾਏ ਤੇ ਆਪਣੇ ਹੀ ਦੇਸ਼ ਵਿਚ ਸੱਤਾ ਦੀ ਭੁੱਖੀ ਸਿਆਸੀ ਅਦੂਰਦਰਸ਼ਿਤਾ ਕਰਕੇ ਮਾਰੇ ਗਏ !

ਸੱਤਾ ਸੰਭਾਲਣ ਵਿਚ ਆਗੂ ਇਤਨੇ ਮਸਤ ਹੋ ਗਏ ਕੀ ਪਰਜਾ ਦੀ ਸੰਭਾਲ ਨੂੰ ਭੁਲ ਹੀ ਗਏ !
ਇੱਕ ਪਾਸੇ ਦੁਧ ਦਿਆਂ ਨਦੀਆਂ ਵੱਗ ਪਈਆਂ ਤੇ ਉਥੇ ਦੂਜੇ ਪਾਸੇ ਖੂਨ ਦਿਆਂ ! ਇੱਕ ਪਾਸੇ ਅਜਾਦੀ ਦੀ ਹਵਾ ਚਲ ਰਹੀ ਸੀ ਤੇ ਦੂਜੇ ਪਾਸੇ ਨਫਰਤ ਦੀ ਆਂਧੀ ! ਇਸ ਖੇਡ ਵਿਚ ਬਹੁਤ ਸਾਰੇ ਦੇਸ਼ ਭਗਤ (ਦੇਸ਼ ਵਾਸੀ) ਜ਼ਰਾਇਮ-ਪੇਸ਼ਾ ਕਰਾਰ ਦੇ ਦਿੱਤੇ ਗਏ ! ਹਰ ਮੈਦਾਨ ਪਿੱਛੇ ਰਹਿਣ ਵਾਲੇ ਹੁਣ ਦੇਸ਼ ਸੰਭਾਲਣ ਦੇ ਦਮਗੱਜੇ ਮਾਰਣ ਲੱਗੇ ! ਦਸਦੇ ਦਸਦੇ ਦਾਦਾ ਜੀ ਦਾ ਗਲਾ ਭਰ ਗਿਆ !

ਫਿਰ ਕੀ ਹੋਆ ਦਾਦਾ ਜੀ ? ਨਿੱਕਾ ਮਨਜੀਤ ਬੋਲ ਪਿਆ !

ਫਿਰ ਕੀ ਬੇਟਾ, ਅਜਾਦੀ ਦੀ ਨਿਘ (ਗਰਮੀ) ਅੱਜ ਵੀ ਕਦੀ ਕਦੀ ਮੇਹਸੂਸ ਹੋ ਹੀ ਜਾਂਦੀ ਹੈ! ਪਰ ਸ਼ੁਕਰ ਹੈ ਕੀ ਗੁਰੂ ਦੀ ਦੱਸੀ ਜੀਵਨ-ਜਾਚ ਸਾਡੇ ਕੋਲ ਹੀ ਹੈ ! ਗੁਰੂ ਦਾ ਆਸ਼ੀਰਵਾਦ ਸਾਡੇ ਨਾਲ ਹੀ ਹੈ ! ਮਿਹਨਤੀ ਬੰਦਾ ਹਰ ਮੁਸ਼ਕਿਲ ਸਮੇਂ ਵਿਚੋਂ ਸੁਰਖਰੂ ਹੋ ਕੇ ਨਿਤਰ ਆਉਂਦਾ ਹੈ ! ਵੈਸੇ ਭੀ, ਕਿਸੀ ਦੇਸ਼ ਨੇ ਨਹੀ, ਬਲਕਿ ਸਾਨੂੰ (ਪਰਜਾ ਨੂੰ) ਤੇ ਹਮੇਸ਼ਾ ਸਿਆਸੀ ਲੋਕਾਂ ਦੀ ਨਾਜਾਇਜ਼ ਭੁੱਖ ਨੇ ਮਾਰਿਆ ਹੈ !

ਮਨਜੀਤ ਸੋਚਾਂ ਵਿਚ ਪੈ ਗਿਆ .....

Leave a Comment

Reader Comments