ਹੀਰਾ ਮੋਤੀ ! (ਨਿੱਕੀ ਕਹਾਣੀ)

Share this story: WhatsApp X

ਇਹ ਸਿਆਸੀ ਸੱਜਣ ਕੌਮ ਦੇ ਹੀਰੇ ਸਨ ! (ਸ਼ਰਧਾਂਜਲੀ ਦਿੰਦੇ ਹੋਏ ਸਟੇਜ ਸਕੱਤਰ ਨੇ ਕਿਹਾ)

ਕੌਮ ਨੂੰ ਅਜਿਹੇ ਹੀਰੇਆਂ ਦੀ ਕੋਈ ਲੋੜ ਨਹੀਂ ! ਜਿਨ੍ਹਾਂ ਨੇ ਜਿੰਦਗੀ ਭਰ ਆਪਣੀ ਕੌਮ ਨਾਲ ਹੀ ਕੋਝੀ ਸਿਆਸਤ ਖੇਡੀ ਹੋਵੇ ! ਖ਼ੈਰ ਮਰਨ ਤੋਂ ਬਾਅਦ ਚੰਗਾ ਚੰਗਾ ਬੋਲਣ ਦੀ ਪਿਰਤ ਹੀ ਹੈ। ਇੱਕ ਸ਼ਰਾਬੀ ਕਬਾਬੀ ਤੇ ਇਖਲਾਕ ਤੋਂ ਡਿੱਗੇ ਹੋਏ ਨੂੰ ਵੀ ਮਰਨ ਤੋਂ ਬਾਅਦ ਗੁਰਮੁਖ ਤੇ ਗੁਰੂ ਘਰ ਦਾ ਪ੍ਰੀਤਵਾਨ ਦੱਸਣ ਦੀ ਪਿਰਤ ਹੈ । (ਹਰਨਾਮ ਸਿੰਘ ਨੇ ਆਪਣੀ ਗੱਲ ਰੱਖੀ)

ਸਹੀ ਕਹਿੰਦੇ ਹੋ, ਮੇਰੇ ਵਿਚਾਰ ਨਾਲ ਅੱਜ ਕੌਮ ਨੂੰ ਹੀਰਿਆਂ ਦੀ ਨਹੀਂ ਬਲਕਿ ਸੁੱਚੇ ਮੋਤੀਆਂ ਦੀ ਲੋੜ ਹੈ ! ਹੀਰੇ ਚੱਟ ਚੱਟ ਪਹਿਲਾਂ ਹੀ ਅਸੀਂ ਮੋਏ ਹੋਏ ਹਾਂ ! (ਇੰਦਰ ਸਿੰਘ ਨੇ ਜਵਾਬ ਦਿੱਤਾ)

ਅੱਜ ਸਿੱਖਾਂ ਨੂੰ ਮੋਤੀਆਂ ਵਾਂਗ ਇੱਕ ਮਾਲਾ ਵਿੱਚ ਪਿਰਾਉਣ ਦੀ ਲੋੜ ਹੈ। ਵੱਖ ਵੱਖ ਹੋ ਕੇ ਚਮਕੇ ਹੀਰੇ ਖਰੀਦਣ ਵੇਲੇ ਤਾਂ ਲੱਖਾਂ ਦੇ ਹੁੰਦੇ ਹਨ, ਪਰ ਵੇਚਣ ਵੇਲੇ ਜਿਆਦਾਤਰ ਦੀ ਕੋਈ ਵੁਕਤ ਨਹੀਂ ਹੁੰਦੀ। (ਹਰਨਾਮ ਸਿੰਘ ਨੇ ਕਿਹਾ)

ਕਿਰਪਾ ਕਰ ਕੇ ਚੁੱਪ ਦਾ ਦਾਨ ਬਖਸ਼ੋ ! (ਉਨ੍ਹਾਂ ਨੂੰ ਗੱਲ ਕਰਦਿਆਂ ਵੇਖ ਕੇ ਸਟੇਜ ਸਕੱਤਰ ਨੇ ਇਸ਼ਾਰਾ ਕਰਦਿਆਂ ਕਿਹਾ)

Leave a Comment

Reader Comments