ZZZ ਸਿਕਓਰਿਟੀ ! (ਨਿੱਕੀ ਕਹਾਣੀ)

Share this story: WhatsApp X

ਸਿੱਖਾਂ ਦਾ ਜੱਥੇਦਾਰ Z ਸਿਕਓਰਿਟੀ ਦੇ ਹੀ ਕਾਬਲ ਹੈ ! ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ! (ਅੰਗ੍ਰੇਜ਼ ਸਿੰਘ ਨੇ ਅਖਬਾਰ ਪੜਦਿਆਂ ਕਿਹਾ)

ਕੁਲਬੀਰ ਸਿੰਘ : Z ਕਿਓਂ ? ਸਾਡੇ ਜੱਥੇਦਾਰ ਤਾਂ ZZZ ਸਿਕਓਰਿਟੀ ਦੇ ਕਾਬਲ ਹਨ !

ਅੰਗ੍ਰੇਜ਼ ਸਿੰਘ : ਹੁਣ ਇਹ ZZZ ਸਿਕਓਰਿਟੀ ਕਿਹੜੀ ਨਵੀਂ ਫੜ ਲਿਆਏ ਹੋ ?

ਕੁਲਬੀਰ ਸਿੰਘ (ਸ਼ਰਾਰਤ ਨਾਲ ਵੇਖਦੇ ਹੋਏ) : ਅੰਗ੍ਰੇਜੀ ਵਿੱਚ ਜਦੋਂ ਕਿਸੀ ਨੂੰ ਸੁੱਤਾ ਦਰਸ਼ਾਉਣਾ ਹੋਵੇ ਤਾਂ ZZZ ਸਿੰਬਲ ਇਸਤੇਮਾਲ ਹੁੰਦਾ ਹੈ ! ਸਾਡੇ ਜੱਥੇਦਾਰ ਪੰਥਕ ਮਸਲਿਆਂ ਉੱਤੇ ਪਿਛਲੇ 100 ਸਾਲਾਂ ਤੋਂ ਘੇਸ ਵੱਟ ਕੇ ਘੂਕ ਸੁੱਤੇ ਹੀ ਹੋਏ ਹਨ ! ਹੁਣ ਸੁੱਤੇਆਂ ਲਈ Z ਨਹੀਂ ZZZ ਸਿਕਓਰਿਟੀ ਹੀ ਸਹੀ ਹੈ !

ਅੰਗ੍ਰੇਜ਼ ਸਿੰਘ (ਹਸਦੇ ਹੋਏ) : ਮੇਰੇ ਹਿਸਾਬ ਨਾਲ ਤਾਂ 70 ਸਾਲ ਦੀ ਉਮਰ ਤਕ ਤੇਰੀ ਇਹ ਮਜ਼ਾਕਾਂ ਰਾਹੀਂ ਗੱਲ ਕਰਨ ਦੀ ਆਦਤ ਛੁੱਟ ਹੀ ਜਾਵੇਗੀ ! ਤੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਜੱਥੇਦਾਰਾਂ ਨੇ ਪੰਥ ਦੇ ਹਕਾਂ ਅਤੇ ਮਸਲਿਆਂ ਦੀ ਰਾਖੀ ZZZ ਭਾਵ ਸੋ ਸੋ ਕੇ ਨਿਭਾਈ ਹੈ, ਉਸੀ ਤਰੀਕੇ ਉਨ੍ਹਾਂ ਨੂੰ ਵੀ ਅਜੇਹੀ ਹੀ ZZZ ਸਿਕਓਰਿਟੀ ਮਿਲਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਆਪਣਾਪਨ ਮਹਿਸੂਸ ਹੋ ਸਕੇ !

ਚਲ ਬਸ ਕਰ ਹੁਣ ... ਮੈਨੂੰ ਹੀ ਨੀਂਦ ਆਉਣੀ ਸ਼ੁਰੂ ਹੋ ਗਈ ਹੈ ! ਇਸ ਤੋਂ ਪਹਿਲਾਂ ਕਿ ਮੈਂ ਹੀ ZZZ ਭਾਵ ਸੋ ਜਾਵਾਂ, ਫਤਿਹ ਬੁਲਾਓ !

Leave a Comment

Reader Comments