ਖੂਨ ਦਾ ਸੁਆਦ ! (ਨਿੱਕੀ ਕਹਾਣੀ)

Share this story: WhatsApp X

ਉਸ ਨੇ ਹੱਡੀ ਚੱਬਦੇ ਕੁੱਤੇ ਨੂੰ ਪੁਛਿਆ "ਹੱਡੀ ਚਬਾਉਣ ਵਿੱਚ ਤੈਨੂੰ ਕੀ ਖੁਸ਼ੀ ਮਿਲਦੀ ਹੈ ?"

ਕੁੱਤੇ ਨੇ ਕਿਹਾ : ਓਹੀ ਖੁਸ਼ੀ ! ਜੋ ਤੈਨੂੰ ਵਾਟਸਅਪ ਅਤੇ ਫੇਸਬੂਕ ਚਲਾਉਣ ਵਿੱਚ ਮਿਲਦੀ ਹੈ !

ਓਹ ਬੋਲਿਆ : ਪਰ ਹੱਡੀ ਚੱਬਣ ਵਿੱਚ ਤਾਂ ਤੈਨੂੰ ਆਪਣੇ ਖੂਨ ਦਾ ਹੀ ਸੁਆਦ ਆਉਂਦਾ ਹੈ !

ਕੁੱਤੇ ਨੇ ਕਿਹਾ : ਫਿਰ ਤੈਨੂੰ ਹੋਰ ਕਿਹੜਾ ਸੁਆਦ ਆਉਂਦਾ ਹੈ ? ਆਪਣੀ ਹਉਮੇਂ ਦਾ ਹੀ ਨਾ ?

ਉਸ ਨੇ ਸ਼ਰਮਿੰਦਾ ਜਿਹਾ ਹੋ ਕੇ ਰੱਬ ਨੂੰ ਅਰਦਾਸ ਕੀਤੀ ਕਿ ਉਸ ਨੂੰ ਮੁੜ ਆਮ-ਮਨੁੱਖ ਬਣਾ ਦੇਵੇ !

Leave a Comment

Reader Comments