ਝੰਡਾ ਜਾਂ ਡੰਡਾ ! (ਨਿੱਕੀ ਕਹਾਣੀ)

Share this story: WhatsApp X

ਹਰ ਕੌਮ, ਹਰ ਧਰਮ, ਹਰ ਦੇਸ਼, ਹਰ ਸੰਸਥਾ ਦਾ ਆਪਣਾ ਆਪਣਾ ਝੰਡਾ ਹੁੰਦਾ ਹੈ, ਹੋ ਉਸ ਦੀ ਸੁਤੰਤਰਤਾ ਅਤੇ ਨਿਆਰੇਪਨ ਦਾ ਲਖਾਇਕ ਹੈ ! (ਹਰਦੀਪ ਨੇ ਕਿਹਾ)

ਗੁਰਦੀਪ : ਝੰਡਾ ਤਾਂ ਸਭ ਦਾ ਪਿਆਰਾ ਹੈ। ਪਰ ਪਤਾ ਨਹੀਂ ਕਿਉਂ ਕੁਝ ਸਿਰਫਿਰੇ ਉਨ੍ਹਾਂ ਝੰਡਿਆਂ ਥੱਲੇ ਲੱਗੇ ਡੰਡੇ ਨੂੰ ਹਥਿਆਰ ਸਮਝ ਕੇ ਫਿਰ ਡੰਡੇ ਦੇ ਜ਼ੋਰ ਤੇ ਹੀ ਆਪਣਾ ਝੰਡਾ ਦੂਜਿਆਂ ਤੋਂ ਉੱਤੇ ਲਹਰਾਉਣਾ ਲੋਚਦੇ ਹਨ!

ਹਰਦੀਪ : ਡੰਡੇ ਦਾ ਕੰਮ ਤਾਂ ਸਿਰਫ ਝੰਡੇ ਨੂੰ ਸਹਾਰਾ ਦੇਣਾ ਸੀ। ਡੰਡਾ ਥੱਲੇ ਤੇ ਝੰਡਾ ਉੱਤੇ ਚੰਗਾ ਲਗਦਾ ਹੈ। ਪਰ ਅੱਜ ਡੰਡਾ ਉੱਤੇ ਹੈ ਤੇ ਝੰਡਾ (ਧਰਮ, ਨਿਆਂ, ਪਿਆਰ) ਥੱਲੇ ਡੇਗ ਦਿੱਤਾ ਜਾ ਰਿਹਾ ਹੈ।

ਗੁਰਦੀਪ : ਡੰਡਾ ਧਰਮ ਦਾ ਹੋਵੇਗਾ ਤਾਂ ਝੰਡਾ ਸ਼ਾਂਤੀ ਦਾ ਲਖਾਇਕ ਹੋ ਨਿਬੜੇਗਾ। ਡੰਡਾ ਜੁਲਮ ਕਰੇਗਾ ਤਾਂ ਝੰਡਾ ਜੁਲਮ ਦਾ ਲਖਾਇਕ ਹੋ ਨਿਬੜੇਗਾ। ਇਤਿਹਾਸ ਗਵਾਹ ਹੈ ਇਸ ਗੱਲ ਦਾ।

ਕੁਝ ਜਿਆਦਾ ਹੀ ਝੰਡਾ ਡੰਡਾ ਨਹੀਂ ਹੋ ਗਿਆ ? ਚਲ ਹੁਣ ਕੁਝ ਕੰਮ ਧੰਧਾ ਵੀ ਵੇਖ ਲਈਏ ! (ਹਰਦੀਪ ਨੇ ਹਸਦੇ ਹੋਏ ਕਿਹਾ)

Leave a Comment

Reader Comments