ਜਾਗਦੇ ਰਹੋ ! (ਨਿੱਕੀ ਕਹਾਣੀ)

Share this story: WhatsApp X

ਜਿਆਦਾ ਖਾ ਲਿਆ, ਹੁਣ ਨੀਂਦ ਆਪਣਾ ਜਲਵਾ ਵਿਖਾ ਰਹੀ ਹੈ ! ਗੱਡੀ ਇੱਕ ਪਾਸੇ ਲਾ ਕੇ ਦੋ ਕੁ ਘੰਟੇ ਆਰਾਮ ਕਰ ਲੈਂਦੇ ਹਾਂ ! ਕੀ ਫਾਇਦਾ ਕਿੱਥੇ ਨੀਂਦ ਵਿੱਚ ਹੀ ਐਕਸੀਡੇੰਟ ਹੋ ਜਾਵੇ ! (ਡਰਾਇਵਰ ਮਨਮੀਤ ਸਿੰਘ ਨੇ ਟ੍ਰਕ ਇੱਕ ਪਾਸੇ ਲਗਾਉਂਦੇ ਹੋਏ ਕਿਹਾ)

ਗੁਰਭੇਜ ਸਿੰਘ : ਸਹੀ ਕਹਿੰਦਾ ਹੈ ਵੀਰ ! ਸਾਡੀ ਕੌਮ ਨੇ ਵੀ ਸ਼ਹੀਦੀ, ਬਹਾਦਰੀ, ਦਇਆ, ਧਰਮ, ਸੱਚਾਈ, ਇਮਾਨਦਾਰੀ ਅਤੇ ਭਗਤੀ ਦੇ ਖੇਤਰ ਵਿੱਚ ਵੱਡਿਆਂ ਵੱਡਿਆਂ ਮੰਜਲਾਂ ਤੈਅ ਕੀਤੀਆਂ ਸਨ ! ਉਨ੍ਹਾਂ ਦੇ ਗੁਣਾਂ ਅਤੇ ਬਾਬਾਣੀਆਂ ਕਹਾਣੀਆਂ ਦੇ ਖੁੱਲੇ ਗੱਫੇ ਅਸਾਂ ਵਾਧੂ ਖਾ ਲਏ ਅਤੇ ਖੁਦ ਉਨ੍ਹਾਂ ਗੁਣਾਂ ਨੂੰ ਕਮਾਏ ਬਗੈਰ "ਹਉਮੇਂ ਦੀ ਨੀਂਦ ਵਿੱਚ ਖਚਿਤ" ਹੋਏ ਫਿਰਦੇ ਹਾਂ ਕਿ ਅਸੀਂ ਸਿੱਖ ਇਹ ਹੁੰਦੇ ਹਾਂ, ਅਸੀਂ ਸਿੱਖ ਓਹ ਹੁੰਦੇ ਹਾਂ !

ਮਨਮੀਤ ਸਿੰਘ : ਤੂੰ ਕਿੱਥੇ ਡ੍ਰਾਇਵਿੰਗ ਤੇ ਕਿਥੇ ਸਿੱਖਾਂ ਦਾ ਅਜੋਕੇ ਸਮੇਂ ਦਾ ਹਾਲ ਆਪਸ ਵਿੱਚ ਰਲਾ ਕੇ ਬਿਰਿਆਨੀ ਬਣਾ ਦਿੱਤੀ ਹੈ ! ਚਲ ਕੋਈ ਨੀ, ਪਰ ਹੁਣ ਜੇਕਰ ਗੱਲ ਸ਼ੁਰੂ ਕਰ ਹੀ ਦਿੱਤੀ ਹੈ ਤਾਂ ਖਤਮ ਵੀ ਕਰ ! ਨੀਂਦ ਦਸ ਮਿਨਟ ਬਾਅਦ ਪੁਗਾ ਲਵਾਂਗੇ !

ਗੁਰਭੇਜ ਸਿੰਘ : ਹਉਮੇਂ ਦੀ ਨੀਂਦ ਕਾਰਣ ਅੱਜ ਅਸੀਂ ਇੱਕ ਦੂਜੇ ਨੂੰ ਹੀ ਟੱਕਰਾਂ ਮਾਰਦੇ ਫਿਰਦੇ ਹਾਂ ! ਸਾਨੂੰ ਚਾਹੀਦਾ ਹੈ ਕਿ ਸ਼ਾਂਤ ਹੋ ਕੇ ਕੁਝ ਸਮਾਂ ਆਰਾਮ ਕਰ ਲਈਏ ਤਾਕੀ ਸ਼ਰੀਰ ਨਵਾਂ ਨਰੋਆ ਹੋ ਸਕੇ ! ਆਪਸੀ ਲੜਾਈਆਂ ਛੱਡ ਆਪਸ ਵਿੱਚ ਫੈਸਲਾ ਕਰੀਏ ਕਿ ਆਉਣ ਵਾਲੇ ਘੱਟੋ ਘੱਟ 10 ਸਾਲ ਆਪਸ ਵਿੱਚ ਨਹੀਓ ਲੜਨਾ ਤੇ ਜੇਕਰ ਕੋਈ ਵੀ ਧਾਰਮਿਕ ਜਾਂ ਸਿਆਸੀ ਆਗੂ ਸੰਗਤਾਂ ਨੂੰ ਆਪਸ ਵਿੱਚ ਲੜਵਾਉਣ ਦੀਆਂ ਕੁਚਾਲਾਂ ਚਲਦਾ ਹੈ ਤਾਂ ਉਸ ਨੂੰ ਸਿੱਖ ਸਿਆਸਤ ਤੋਂ ਚੁੱਕ ਕੇ ਬਾਹਰ ਦਾ ਰਾਹ ਵਿਖਾਇਆ ਜਾਵੇ !

ਸਹੀ ਕਹਿੰਦਾ ਹੈ ਵੀਰ ! ਨੀਂਦ ਪੂਰੀ ਨਾ ਹੋਵੇ ਤਾਂ ਮਨੁੱਖ ਕੋਈ ਵੀ ਕੰਮ ਚੱਜ ਨਾਲ ਨਹੀਂ ਕਰ ਸਕਦਾ ! ਇਸੀ ਤਰੀਕੇ ਜੇਕਰ " ਗੁਣਾਂ ਦਾ ਮਾਣ - ਆਤਮਿਕ ਰੂਪ ਵਿੱਚ ਜਾਗਦੇ ਰਹਿਣਾ " ਸਮੇਂ ਦੇ ਨਾਲ ਬਦਲ ਕੇ "ਗੁਣਾਂ ਦੀ ਹਉਮੇਂ - ਆਤਮਿਕ ਰੂਪ ਵਿੱਚ ਨੀਂਦ ਵਿੱਚ ਖਚਿਤ ਹੋ ਜਾਣਾ" ਹੋ ਜਾਵੇ ਤਾਂ ਮਨੁੱਖ ਡਿਗਦਾ ਹੀ ਜਾਂਦਾ ਹੈ .... ਡਿਗਦਾ ਹੀ ਜਾਂਦਾ ਹੈ !

ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਸਰਬਤ ਸਿੱਖਾਂ ਨੂੰ ਆਪਣੇ ਗੁਣਾਂ ਦੀ ਦਾਤ ਬਕਸ਼ਿਸ਼ ਕਰਨ !

ਆਮੀਨ !

Leave a Comment

Reader Comments