ਮੋਰਚਾ ਫ਼ਤਿਹ ! (ਨਿੱਕੀ ਕਹਾਣੀ)

Share this story: WhatsApp X

ਅਸੀਂ ਸਿਆਸੀਆਂ ਪਾਸੋਂ ਮੋਰਚਾ ਜਿੱਤ ਲਿਆ ਹੈ ! (ਮੋਰਚਾ ਆਗੂ ਨੇ ਐਲਾਨ ਕੀਤਾ)

ਭੀੜ ਨੇ ਜੈਕਾਰੇ ਗਜਾਏ ਤੇ ਖੁਸ਼ੀਆਂ ਮਨਾਈਆਂ ! ਅਗਲੇ ਦਿਨ ਸਾਰੇ ਆਪਣੇ ਆਪਣੇ ਕੰਮਾਂ ਤੇ ਚਲੇ ਗਏ !

ਸਿਆਸੀ ਆਗੂ ਨੇ ਸੁੱਖ ਦੀ ਸਾਹ ਲਈ ਤੇ ਜਾਮ ਨਾਲ ਜਾਮ ਟਕਰਾਉਂਦੇ ਹੋਏ ਆਪਣੇ ਸਲਾਹਕਾਰ ਨੂੰ ਕਿਹਾ "ਨਿੱਕੇ ਮੋਰਚੇ ਭਾਵੇਂ ਹਾਰ ਜਾਓ ਪਰ ਅੰਤ ਵੱਡੀ ਲੜਾਈ ਜਿੱਤਣ ਵਾਲਾ ਹੀ ਸਿਕੰਦਰ ਹੁੰਦਾ ਹੈ" ! ਯਾਦ ਕਰੋ ਹਿੰਦੀ ਫਿਲਮਾਂ ਦੇ ਓਹ ਸੀਨ ਜੋ ਇਹ ਜਨਤਾ 100 ਸਾਲਾਂ ਤੋਂ ਵੇਖ ਰਹੀ ਹੈ, ਨਿੱਕੇ ਨਿੱਕੇ ਮੋਰਚੇ ਜਿੱਤ ਕੇ ਜਨਤਾ ਖੁਸ਼ੀਆਂ ਮਨਾਉਂਦੀ ਹੈ ਤੇ ਅੰਤ ਖਲਨਾਇਕ ਉਨ੍ਹਾਂ ਨੂੰ ਵੱਖ ਕਰ ਚੁਣ-ਚੁਣ ਕੇ ਮਾਰ ਦਿੰਦਾ ਹੈ !

ਤੁਸੀਂ ਆਪਣੇ ਆਪ ਨੂੰ ਖਲਨਾਇਕ ਆਖ ਰਹੇ ਹੋ ? ਤੁਸੀਂ ਤੇ ਸਾਡੇ ਹੀਰੋ ਹੋ ਹੀਰੋ ! (ਸਲਾਹਕਾਰ ਨੇ ਪੁਛਿਆ)

ਸਿਆਸੀ ਆਗੂ : [ਨਸ਼ੇ (ਤਾਕਤ ਦੇ) ਵਿੱਚ ਨੱਚਦੇ ਹੋਏ ਗਾਣਾ ਗਾਉਂਦਾ ਹੈ ]

ਜੋ ਭੀ ਮੈਂ ਕਰਤਾ ਹੂੰ, ਤੁਝੇ ਕਿਓਂ ਲਗਤਾ ਹੈ ਗਲਤ ?

ਪਲਟ !!

ਤੇਰਾ ਧਿਆਨ ਕਿਧਰ ਹੈ ? ਕੇ ਤੇਰਾ ਹੀਰੋ ਇਧਰ ਹੈ !

ਤੁਝੇ ਇਤਨੀ ਭੀ ਖਬਰ ਹੈ ? ਕੇ ਤੇਰਾ ਹੀਰੋ ਇਧਰ ਹੈ !

ਸਲਾਹਕਾਰ (ਝੂਮਦਾ ਹੋਇਆ) : ਹਾਂਜੀ ਮੋਤੀਆਂ ਵਾਲੀ ਸਰਕਾਰ ਹਾਂਜੀ ! "ਕੇ ਤੂੰ ਹੈ, ਹੀਰੋ ਮੇਰਾ ! ਕੇ ਤੂੰ ਹੈ, ਹੀਰੋ ਮੇਰਾ ! (ਦੋਵੇਂ ਜਨਤਾ ਦੀ ਮੂਰਖਤਾ ਤੇ ਹਸਦੇ ਹੋਏ ਸਾਰੀ ਰਾਤ ਪਾਰਟੀ ਕਰਦੇ ਹਨ)

Leave a Comment

Reader Comments