ਪਾਣੀ ! (ਨਿੱਕੀ ਕਹਾਣੀ)

Share this story: WhatsApp X

ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਮੇਟੀ ਦੇ ਪ੍ਰਧਾਨ ਦੀ ਚੋਣ ਆਪਣੇ ਜੋਰਾਂ ਤੇ ਸੀ। ਇੱਕ ਦੂਜੇ ਤੇ ਇਲਜ਼ਾਮ, ਗੁੱਸੇ ਦਾ ਪ੍ਰਗਟਾਵਾ ਤੇ ਭੈੜੀ ਸ਼ਬਦਾਵਲੀ ਆਪਣੇ ਸ਼ਿਖਰ ਤੇ ਸੀ। ਇਤਨੀ ਦੇਰ ਵਿੱਚ ਤਰਨਜੀਤ ਕੌਰ ਇੱਕ ਕੇਤਲੀ ਵਿੱਚ ਜਲ ਲੈ ਕੇ ਇੱਕ ਇੱਕ ਮੈਂਬਰ ਨੂੰ ਚੂਲਾ ਦੇਣ ਲੱਗੀ।

ਇੱਕ ਮੈਂਬਰ : ਬੀਬਾ ਜੀ, ਇਹ ਜਲ ਤੁਸੀਂ ਸਰੋਵਰ ਤੋਂ ਲੈ ਕੇ ਆਏ ਹੋ ਤਾਂ ਕਿ ਸਾਡੇ ਤੇ ਕਿਰਪਾ ਰਹੇ ?

ਤਰਨਜੀਤ ਕੌਰ : ਨਹੀਂ ਮੈਂਬਰ ਸਾਹਿਬਾਨ, ਇਹ ਤਾਂ ਤੁਹਾਨੂੰ "ਚੁੱਲੂ ਭਰ ਪਾਣੀ" ਦੇਣ ਆਈ ਹਾਂ, ਸ਼ਰਮ ਕਰੋ ਤੇ ਇਸ ਵਿੱਚ ਡੁੱਬ ਮਰੋ! ਸਿਆਸਤ ਦੇ ਅੰਨੇਪਨ ਵਿੱਚ ਤੁਸੀਂ ਗੁਰੂ ਦੀ ਪਰਵਾਹ ਨਹੀਂ ਕਰਦੇ, ਤੁਹਾਡੇ ਤੋਂ ਵੱਡਾ ਦ੍ਰੋਹੀ ਕੌਣ ਹੋਵੇਗਾ ?

(ਉੱਠ ਜਾ ਭਾਈ, ਨਾਸ਼ਤਾ ਦੇ ਦੇ, ਮੈਂ ਨਹਾਉਣ ਚਲਿਆਂ। ਬਲਵਿੰਦਰ ਸਿੰਘ ਨੇ ਘਰਵਾਲੀ ਤਰਨਜੀਤ ਕੌਰ ਨੂੰ ਨੀਂਦ ਤੋਂ ਜਗਾਇਆ)

ਚੁੱਲੂ ਭਰ ਪਾਣੀ ਦਿਆਂ ? (ਨੀਂਦ'ਚੋਂ ਉੱਠਦੇ ਹੋਏ ਸਹਿਜੇ ਤਰਨਜੀਤ ਦੇ ਮੂੰਹੋਂ ਨਿਕਲਿਆ!

ਨਹਾਉਣ ਲਈ, ਚੁੱਲੂ ਭਰ ਪਾਣੀ ? (ਬਲਵਿੰਦਰ ਸਿੰਘ ਨੇ ਹੈਰਾਨੀ ਨਾਲ ਪੁੱਛਿਆ)

ਮਾਹੌਲ ਸਮਝ ਆਉਣ ਤੇ ਤਰਨਜੀਤ ਜੋਰ ਜੋਰ ਦੀ ਹੱਸਣ ਲੱਗੀ !

Leave a Comment

Reader Comments