ਜਾਗਰੂਕ ! (ਨਿੱਕੀ ਕਹਾਣੀ)

Share this story: WhatsApp X

ਵੋਟਰ ਅੱਜ ਬਹੁਤ ਜਾਗਰੂਕ ਹੋ ਗਿਆ ਹੈ। ਇਸ ਕਰਕੇ ਸਾਨੂੰ ਜਿਆਦਾ ਖਰਚਾ ਤੇ ਜੋਰ ਲਾਉਣਾ ਪੈ ਰਿਹਾ ਹੈ। ਲੀਡਰ ਦੇ ਚਮਚੇ ਨੇ ਆਪਣੀ ਕੜਛੀ ਚਲਾਉਂਦੇ ਹੋਏ ਕਿਹਾ ।

ਹਰਪਾਲ : ਆਪਣੇ ਹੱਕਾਂ ਅਤੇ ਜਿੰਮੇਦਾਰੀਆਂ ਪ੍ਰਤੀ ਜਾਗਰੂਕ ਹੋ ਗਿਆ ਹੈ?

ਚਮਚਾ : ਨਹੀਂ ! ਆਪਣੀ ਵੋਟ ਦੀ ਕੀਮਤ ਪ੍ਰਤੀ ਜਾਗਰੂਕ ਹੋ ਗਿਆ ਹੈ। ਪਹਿਲਾਂ ਇੱਕ ਪਊਏ ਵਿੱਚ ਵੀ ਸਰ ਜਾਂਦਾ ਸੀ, ਅੱਜ ਮੋਟਰ ਸਾਈਕਲ ਤਕ ਦੇਣੀ ਪੈ ਜਾਂਦੀ ਹੈ, ਇਨ੍ਹਾਂ ਜਾਗਰੂਕ ਵੋਟਾਂ ਦੇ ਮਾਹਿਰਾਂ ਨੂੰ।

ਹਰਪਾਲ : ਵਾਕਈ ਤੁਹਾਡਾ ਦੁੱਖ ਜਿਆਦਾ ਵੱਡਾ ਹੈ। ਤੁਹਾਡੀ ਮਜ਼ਬੂਰੀ ਹੈ ਫਿਰ ਗੋਲਕ ਨੂੰ ਲੁੱਟਣਾ, ਕਿਓਂ ਕਿ ਵਿਉਪਾਰ ਦਾ ਨਿਯਮ ਹੈ, ਲੱਖ ਲਾ ਕੇ ਆਓਗੇ ਤਾਂ ਕਰੋੜ ਕਮਾਓਗੇ ! ਤਾਂ ਹੀ ਲੱਖ ਲੱਖ ਵਧਾਈ ਦਿੰਦੇ ਹੋ ਨਾ ਕਿ ਦਿਲੋਂ !! (ਜੋਰ ਦੀ ਹੱਸਦਾ ਹੈ)

Leave a Comment

Reader Comments