ਨਿਸ਼ਾਨ ! (ਨਿੱਕੀ ਕਹਾਣੀ)

Share this story: WhatsApp X

ਪਹਿਲੇ ਸਮੇਂ ਯਾਤਰੂ ਜਾਂ ਸ਼ਰਧਾਲੂ ਨੂੰ ਦੂਰੋਂ ਨਿਸ਼ਾਨ ਸਾਹਿਬ ਦਿਸ ਪੈਂਦਾ ਸੀ। ਇਹ ਨਿਸ਼ਾਨ ਹੀ ਨਿਸ਼ਾਨੀ ਸੀ, ਗੁਰੂ ਦੇ ਮੁਕਾਮ ਦੀ ਹੋਂਦ ਦਾ। (ਹਰਲਾਜ ਸਿੰਘ ਨੌਜਵਾਨਾਂ ਨਾਲ ਗੱਲ ਕਰ ਰਿਹਾ ਸੀ)

ਜਦੋਂ ਨਿਸ਼ਾਨ ਨੀਵੇਂ ਰਹਿ ਜਾਣ ਤੇ ਗੁੰਬਦ ਉੱਚੇ ਹੋ ਜਾਣ! ਇਸ ਤੋਂ ਕਿਹੜਾ ਆਸ਼ਾ ਸਮਝਿਆ ਜਾਵੇ ? (ਹਰਕੀਰਤ ਸਿੰਘ ਨੇ ਪੁੱਛਿਆ)

ਅੱਜ ਕਲ ਗੁੰਬਦ ਲਖਾਇਕ ਹਨ ਪ੍ਰਬੰਧਕਾਂ ਦੇ ਵੱਡੇ ਢਿੱਡਾਂ ਦੇ! ਜਦੋਂ ਨਿਸ਼ਾਨ ਨੀਵਾਂ ਤੇ ਗੁੰਬਦ ਉੱਚੇ ਦਿੱਸਣ ਤਾਂ ਇਸਦਾ ਮਤਲਬ ਹੈ ਕਿ ਮਾਇਆ ਦਾ ਪ੍ਰਭਾਵ ਕੰਮ ਕਰ ਰਿਹਾ ਹੈ। ਨਿਸ਼ਾਨ ਦਾ ਉੱਚਾ ਹੋਣਾ, ਗੁਰੂ ਦੇ ਆਸ਼ੇ ਦਾ ਉੱਚਾ ਹੋਣ ਦਾ ਪ੍ਰਗਟਾਵਾ ਹੈ।

ਜਵਾਬ ਤਾਂ ਤੁਹਾਡਾ ਗੁੰਬਦ ਵਾਂਗ ਗੋਲ-ਮੋਲ ਹੈ, ਪਰ ਮੈਨੂੰ ਆਸ ਹੈ ਕਿ ਥੋੜੇ ਵਿਚਾਰ ਤੋਂ ਬਾਅਦ ਮੈਂ ਇਸ ਦਾ ਅਸਲ ਮਤਲਬ ਸਮਝ ਜਾਵਾਂਗਾ। ਕਿਓਂਕਿ ਤੁਸੀਂ ਹਮੇਸ਼ਾ ਸਾਨੂੰ ਪ੍ਰੇਰਦੇ ਹੋ, ਆਪਣਾ ਦਿਮਾਗ ਵਰਤਣ ਲਈ।

ਹਾਂ ਪੁੱਤਰ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭੇਡਾਂ ਵਾਂਗ ਮੇਰੀ ਹਰ ਗੱਲ ਮੰਨੋ। ਸੋਚੋ, ਵਿਚਾਰੋ ਤੇ ਜਵਾਬ ਆਪ ਭਾਲੋ, ਕਿਓਂਕਿ ਫਾਸਟ-ਫੂਡ ਕਦੀ ਸਿਹਤ ਲਈ ਫਾਇਦੇਮੰਦ ਨਹੀਂ ਹੁੰਦਾ।

Leave a Comment

Reader Comments