ਪ੍ਰਤਖ ਨੂੰ ਪ੍ਰਮਾਣ ਕੀ ? (ਨਿੱਕੀ ਕਹਾਣੀ)

Share this story: WhatsApp X

ਹਰਦੇਵ ਸਿੰਘ ਦਾ ਮੱਥਾ ਘੁਮ ਗਿਆ! ਉਸਨੇ ਅੰਮਿਤ-ਕੀਰਤਨ ਦੀ ਪੋਥੀ ਬੰਦ ਕਰ ਦਿੱਤੀ ਤੇ ਪਰੇਸ਼ਾਨ ਜਿਹਾ ਰਾਗੀ ਸਿੰਘ ਵੱਲ ਤੱਕਣ ਲੱਗਾ !

(ਰਾਗੀ ਸਿੰਘ ਨੇ ਸ਼ਬਦ ਗਾਇਣ ਕਰਨਾ ਸ਼ੁਰੂ ਕੀਤਾ ਤਾਂ ਹਰਦੇਵ ਨੇ ਅੰਮ੍ਰਿਤ-ਕੀਰਤਨ ਵਿਚੋਂ ਸ਼ਬਦ ਲਭ ਕੇ ਨਾਲ ਨਾਲ ਗਾਓਣਾ ਸ਼ੁਰੂ ਕਰ ਦਿੱਤਾ, ਪਰ ਇਹ ਕੀ ਅਚਾਨਕ ਹੀ ਰਾਗੀ ਸਿੰਘ ਨੇ ਇੱਕ ਦੂਜੇ ਸ਼ਬਦ ਦੀਆਂ ਸੱਤਰਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ! ਅਜੇ ਹਰਦੇਵ ਉਹ ਸੱਤਰਾਂ ਲਭ ਹੀ ਰਿਹਾ ਸੀ ਕੀ ਰਾਗੀ ਸਿੰਘ ਨੇ ਤੀਜੇ ਸ਼ਬਦ ਵਿਚੋਂ ਸੱਤਰਾਂ ਗਾਇਣ ਕਰਨੀਆਂ ਸ਼ੁਰੂ ਕਰ ਦਿੱਤੀਆਂ, ਹਰਦੇਵ ਨੇ ਪੋਥੀ ਬੰਦ ਕਰ ਦਿੱਤੀ)

ਇਹ ਕੀ ਕਰ ਰਹੇ ਨੇ ? ਉਸਨੇ ਨਾਲ ਬੈਠੇ ਇੱਕ ਸਜਣ ਪਾਸੋ ਪੁਛਿਆ !

ਸੱਜਣ : “ਇਹ ਪ੍ਰਮਾਣ ਲਗਾ ਰਹੇ ਨੇ !” ਇੱਕ ਸ਼ਬਦ ਨੂੰ ਸਮਝਾਉਣ ਲਈ ਇਹ ਦੂਜਾ-ਤੀਜਾ ਸ਼ਬਦ ਨਾਲ ਰਲਾ ਕੇ ਪੜਦੇ ਹਨ!

ਹਰਦੇਵ ਸਿੰਘ : ਪ੍ਰਮਾਣ ? ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਆਪਣੇ ਆਪ ਵਿਚ ਪੂਰਨ ਅੱਤੇ “ਪ੍ਰਤਖ” ਹੈ ਤੇ ਜਿੱਥੇ ਤੱਕ ਮੈਨੂੰ ਪਤਾ ਹੈ ਕੀ “ਪ੍ਰਤਖ” ਨੂੰ ਕਿਸੀ “ਪ੍ਰਮਾਣ” ਦੀ ਜਰੂਰਤ ਨਹੀ ਹੁੰਦੀ ! (ਨਾਲ ਬੈਠਾ ਸੱਜਣ ਕੰਨਾ ਨੂੰ ਹੱਥ ਲਾਕੇ ਵਾਹਿਗੁਰੂ ਬੋਲ ਕੇ ਮੁੰਹ ਫੇਰ ਲੈਂਦਾ ਹੈ)

(ਇਤਨੀ ਦੇਰ ਵਿਚ ਕੀਰਤਨ ਸਮਾਪਤ ਹੁੰਦਾ ਹੈ ਤੇ ਅਗਲੇ ਰਾਗੀ ਗੁਰਮੁਖ ਸਿੰਘ ਜੀ ਕੀਰਤਨ ਸੇਵਾ ਤੇ ਆ ਬਹਿੰਦੇ ਹਨ)

ਗੁਰਮੁਖ ਸਿੰਘ (ਫਤਿਹ ਦੀ ਸਾਂਝ ਪਾਉਣ ਤੋਂ ਬਾਅਦ) : ਸਾਧ ਸੰਗਤ ਜੀ, ਮੈਂ ਆਪ ਜੀ ਅੱਗੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਕ ਨੰਬਰ 17 ਅੱਤੇ ਅੰਮ੍ਰਿਤ-ਕੀਰਤਨ ਪੋਥੀ ਦੇ ਅੰਕ ਨੰਬਰ 585 ਤੋਂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਸ਼ਬਦ ਜੋ ਕੀ ਸਿਰੀਰਾਗੁ ਵਿੱਚ ਹੈ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲ੍ੜਿਆਹ .........................” ਜਿਸਦੇ ਭਾਓ-ਅਰਥ ਕੁਝ ਇਸ ਤਰ੍ਹਾਂ ਹਨ (ਪੂਰਾ ਸ਼ਬਦ ਸਹਿਜੇ ਪੜ੍ਹ ਕੇ ਉਸਦੇ ਭਾਵ ਅਰਥ ਦਸਦੇ ਹਨ) ! ਆਓ ਹੁਣ ਮਿਲ ਕੇ ਸ਼ਬਦ ਗਾਇਣ ਕਰੀਏ ! (ਬੜੇ ਪਿਆਰ ਨਾਲ ਸ਼ਬਦ ਗਾਇਣ ਕਰਦੇ ਹਨ ਤੇ ਸਭ ਸੰਗਤਾਂ ਵੀ ਨਾਲ ਨਾਲ ਪੜਦਿਆਂ ਹਨ!

ਹਰਦੇਵ ਸਿੰਘ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ ! ਉਸਨੂੰ ਮਹਿਸੂਸ ਹੁੰਦਾ ਹੈ ਕੀ ਵਾਕਈ ਹੀ “ਪ੍ਰਤਖ” ਨੂੰ ਕਿਸੀ “ਪ੍ਰਮਾਣ” ਦੀ ਜਰੂਰਤ ਨਹੀ ਹੁੰਦੀ ! ਗੁਰੂ ਕਾ ਹਰ ਸ਼ਬਦ ਆਪਣੇ ਆਪ ਵਿਚ ਸੰਪੂਰਣ ਹੈ ਤੇ ਆਤਮਿਕ ਸ਼ਾਂਤੀ ਦੇਣ ਵਾਲਾ ਹੈ ! ਉਸਨੂੰ ਮਹਿਸੂਸ ਹੁੰਦਾ ਹੈ ਕੀ “ਸ਼ਬਦਾਂ ਨਾਲ ਖੇਲਣ ਨਾਲ ਨਹੀਂ” ਬਲਕੀ “ਸ਼ਬਦਾਂ ਦੀ ਵਿਚਾਰ ਦੀ ਚੋਟ ਨਾਲ” ਅੰਦਰਲਾ ਸ਼ਾਂਤ ਹੁੰਦਾ ਹੈ ! ਰਹੀ ਗੱਲ ਪ੍ਰਮਾਣ ਦੀ ਤੇ ਇੱਕ ਸ਼ਬਦ ਗਾਇਣ ਕਰਨ ਤੋਂ ਬਾਅਦ ਉਸੇ ਭਾਵ-ਅਰਥ ਦਾ ਦੂਜਾ ਸ਼ਬਦ ਪ੍ਰਮਾਣ ਵੱਜੋ ਗਾਇਣ ਕੀਤਾ ਜਾ ਸਕਦਾ ਹੈ !

Leave a Comment

Reader Comments