ਪੱਕੀਆਂ-ਪਕਾਈਆਂ ! (ਨਿੱਕੀ ਕਹਾਣੀ )

Share this story: WhatsApp X

“ਬਾਬਾ ਜੀ, ਜਦੋਂ ਸ਼ਬਦ ਹੀ ਗੁਰੂ ਹੈ, ਫਿਰ ਬੰਦਾ ਭਟਕਦਾ ਕਿਉਂ ਹੈ?”
ਮਨਜੀਤ ਸਿੰਘ ਨੇ ਬਜ਼ੁਰਗ ਨੂੰ ਪੁੱਛਿਆ।

ਬਜ਼ੁਰਗ ਹੌਲੀ ਜਿਹੇ ਮੁਸਕਰਾਏ ਤੇ ਬੋਲੇ :
“ਕਿਉਂਕਿ ਪੁੱਤ, ਅਸੀਂ ਸ਼ਬਦ ਕੋਲੋਂ ਆਪਣੀ ਸੁਧਾਈ ਘੱਟ ਤੇ ਆਪਣੀ ਗੱਲ ਦੀ ਹਾਮੀ ਵੱਧ ਭਾਲਦੇ ਹਾਂ। ਜਿਹੜੀ ਗੱਲ ਸਾਡੇ ਮਨ ਨੂੰ ਭਾਵੇ, ਉਹ ਝੱਟ ਮੰਨ ਲੈਂਦੇ ਹਾਂ। ਪਰ ਜਿਹੜੀ ਗੱਲ ਸਾਡੇ ਅੰਦਰ ਬੈਠੀ ਹਉਮੈ ਨੂੰ ਸੱਟ ਮਾਰੇ, ਉੱਥੇ ਅਸੀਂ ਸ਼ਬਦ ਦੇ ਅਰਥ ਵੀ ਆਪਣੇ ਮਨ ਮੁਤਾਬਕ ਕਰਨ ਲੱਗ ਪੈਂਦੇ ਹਾਂ।

ਸ਼ਬਦ ਹਉਮੈ ਨੂੰ ਟੋਕੇ ਤਾਂ ਹਉਮੈ ਛੱਡਣੀ ਪਵੇਗੀ।
ਸ਼ਬਦ ਕ੍ਰੋਧ ਨੂੰ ਟੋਕੇ ਤਾਂ ਕ੍ਰੋਧ ਛੱਡਣਾ ਪਵੇਗਾ।
ਸ਼ਬਦ ਝੂਠ ਨੂੰ ਟੋਕੇ ਤਾਂ ਸੱਚ ਉੱਤੇ ਖੜ੍ਹਨਾ ਪਵੇਗਾ।

ਸ਼ਬਦ ਨੂੰ ‘ਗੁਰੂ’ ਆਖਣਾ ਸੌਖਾ ਹੈ ਪੁੱਤ,
ਔਖਾ ਉਦੋਂ ਹੁੰਦਾ ਹੈ ਜਦੋਂ ਗੁਰੂ ਸਾਡੀ ਮਰਜ਼ੀ ਦੀ ਥਾਂ ਸਾਨੂੰ ਆਪਣੀ ਮਤਿ ਛੱਡਣ ਲਈ ਆਖਦਾ ਹੈ।
”

ਫਿਰ ਬਜ਼ੁਰਗ ਹੱਸ ਕੇ ਬੋਲੇ :
“ਸ਼ਬਦ ਗੁਰੂ ਦੀ ਗੱਲ ਸੁਣਨੀ ਹੀ ਨਹੀਂ, ਕਮਾਉਣੀ ਵੀ ਪੈਂਦੀ ਹੈ...
ਪਰ ਸ਼ਾਇਦ ਸਾਨੂੰ ਮਿਹਨਤ ਨਾਲੋਂ ਪੱਕੀਆਂ-ਪਕਾਈਆਂ ਵੱਧ ਚੰਗੀਆਂ ਲੱਗਦੀਆਂ ਹਨ!”

Leave a Comment

Reader Comments