ਸ਼ਹੀਦ

Share this story: WhatsApp X

ਸਰਕਾਰੀ ਸ਼ਹੀਦ (ਦੇਸ਼ ਦਾ ਸ਼ਹੀਦ) ਅਖਵਾਉਣ ਲਈ ਕੀ ਸਿੱਖ ਨੂੰ ਪਤਿਤ ਹੋਣਾ ਜਰੂਰੀ ਬਣਾ ਦਿੱਤਾ ਗਿਆ ਹੈ ? ਤੇ ਅਸੀਂ ਵੀ ਇਨ੍ਹਾਂ ਪਤਿਤ ਹੋ ਚੁਕੇ ਲੋਕਾਂ ਨੂੰ ਆਪ ਹੀ ਸਿੱਖ-ਸਿੱਖ ਕਹਿੰਦੇ ਥਕਦੇ ਨਹੀ ! ਸਾਨੂੰ ਆਪਣੀ ਇਸ ਪਾਲਿਸੀ ਨੂੰ ਵੇਖਣ ਦੀ ਜਰੂਰਤ ਹੈ !

ਖੇਡ ਹੋਵੇਂ ਭਾਵੇ ਫਿਲਮਾਂ, ਭਾਵੇ ਗਾਣੇ ਜਾਂ ਕੋਈ ਹੋਰ ਕਿੱਤਾ, ਸਾਡੀ ਆਪਣੀ ਇਸ ਪਤਿਤਾਂ ਨੂੰ ਸਿੱਖ ਨਾਮ ਹੋਣ ਕਰਕੇ ਅਪਣਾਉਣਾ (ਵਾਹ ਵਾਹ) ਤੇ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਕੌਮ ਨਾਲ ਜੋੜਨਾ ਆਉਣ ਵਾਲੇ ਨੌਜਵਾਨਾਂ ਵਿਚ ਪਤਿਤਪੁਣੇ ਲਈ ਰਾਹ ਖੋਲ ਰਿਹਾ ਹੈ ! ਇਹ ਸਹੀ ਹੈ ਕੀ ਧਰਮ ਇੱਕ ਨਿਜੀ ਮਸਲਾ ਹੈ ਤੇ ਹਰ ਕਿਸੀ ਨੂੰ ਹੱਕ ਹੈ ਆਪਣਾ ਧਰਮ ਚੁਣ ਲੈਣ ਦਾ ਪਰ ਦੋਵੇਂ ਪਾਸੇ ਹੱਥ ਮਾਰਨਾ ਜਾਂ ਦੋਵੇਂ ਹਥ੍ਹਾਂ ਵਿਚ ਲੱਡੂ ਭਾਲਣਾ ਗਲਤ ਹੈ !

ਮੈਂ ਕੋਈ ਕੱਟੜ (ਅਸਲ ਵਿਚ ਕੱਟੜ ਓਹ ਹੁੰਦਾ ਹੈ ਜੋ ਆਪਣੇ ਧਰਮ ਦੇ ਮੁਢਲੇ ਅਸੂਲਾਂ ਨੂੰ "ਕੱਟਦਾ" ਨਹੀ) ਨਹੀਂ ਹਾਂ ਪਰ ਹਰ ਧਰਮ ਦੇ ਕੁਝ ਮੁਢਲੇ ਸਿਦ੍ਧਾੰਤ ਹੁੰਦੇ ਹਨ, ਉਨ੍ਹਾਂ ਦੀ ਪਾਲਣਾ ਕਰਨਾ ਹੀ ਸਹੀ ਰਾਹ ਹੁੰਦਾ ਹੈ ਵਰਨਾ ਦੋ ਕਿਸ਼ਤੀਆਂ ਦੀ ਸਵਾਰੀ ਬਹੁਤ ਮਹਿੰਗੀ ਪੈਂਦੀ ਹੈ !

Leave a Comment

Reader Comments