ਜਿੰਦਾ ਫੁੱਲ ਜਾਂ ਮੁਰਦਾ ਫੁੱਲ ? (ਨਿੱਕੀ ਕਹਾਣੀ)

Share this story: WhatsApp X

ਸੁਣਿਆ ਹੈ ਕਿ ਕਿਸੀ ਨਾਨਕ ਨਾਮ ਲੇਵਾ ਭਾਈ ਨੇ ਇੱਕ ਕਰੋੜ ਰੂਪਏ ਦੇ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਵਿਦੇਸ਼ੀ ਫੁੱਲਾਂ ਦੀ ਸਜਾਵਟ ਕਰਵਾਈ ਹੈ ! ਫੁੱਲਾਂ ਦੇ ਦਰਸ਼ਨ ਕਰਕੇ ਸੰਗਤਾਂ ਦਾ ਰੋਮ ਰੋਮ ਖਿੱਲ ਗਿਆ ਹੈ ! (ਗੁਪਤਮਤਾ ਸਿੰਘ ਨੇ ਆਪਣੀ ਜਾਣਕਾਰੀ ਵੰਡੀ)

ਪ੍ਰਗਟਮਤਾ ਸਿੰਘ : ਅੱਛਾ ? ਗੁਰਮਤ ਅਸੂਲਾਂ ਦੇ ਘਾਣ ਦਾ ਰੇਟ ਇੱਕ ਕਰੋੜ ਮਿਥਿਆ ਗਿਆ ਹੈ ਤੇ ਹੁਣ ਕੋਈ ਵੀ ਨਾਨਕ ਨਾਮ ਲੇਵਾ (ਧਰਮ ਦੀ ਕੋਈ ਬੰਦਿਸ਼ ਨਹੀਂ) ਇਹ ਕੀਮਤ ਤਾਰ ਕੇ ਸਿੱਖ ਕਦਰਾਂ ਕੀਮਤਾਂ ਦਾ ਮਜਾਕ ਵੱਡਿਆਂ ਗੁਰਦੁਆਰਾ ਕਮੇਟੀਆਂ ਪਾਸੋ ਆਫਿਸ਼ਿਲੀ ਬਣਵਾ ਸਕਦਾ ਹੈ ? ਸਨਾਤਨ ਮਤ ਦੇ ਹਿਸਾਬ ਨਾਲ ਇਹ ਫੁੱਲਾਂ ਦਾ ਦਾਨ ਸ਼ਾਇਦ ਸਹੀ ਮੰਨਿਆ ਜਾ ਸਕਦਾ ਹੈ ! ਪਰ ਸਿੱਖੀ ਕਦਰਾਂ ਕੀਮਤਾਂ ਅਤੇ ਗੁਰਮਤ ਦੇ ਹਿਸਾਬ ਨਾਲ ਇਹ ਇੱਕ ਮਨਮਤ ਤੋਂ ਵੱਧ ਕੁਝ ਵੀ ਨਹੀਂ ! ਮਹਾਰਾਜਾ ਰਣਜੀਤ ਸਿੰਘ ਨੇ ਜੇਕਰ ਸ੍ਰੀ ਦਰਬਾਰ ਸਾਹਿਬ ਤੇ ਸੋਨਾ ਚੜ੍ਹਾਇਆ ਤਾਂ ਇਹ ਉਸ ਦੀ ਮਨਮਤ ਸੀ ਤੇ ਇਸ ਦਾ ਖ਼ਾਮਿਆਜ਼ਾ ਉਸ ਨੂੰ ਆਪਣਾ ਰਾਜ ਗੁਆ ਕੇ ਦੇਣਾ ਪਿਆ !

ਕੀ ਮਜਾਕ ਹੈ ? ਤੁਹਾਨੂੰ ਤਾਂ ਹਰ ਕੰਮ ਵਿੱਚ ਆਪਣੀ ਗੁਰਮਤ ਦੀ ਪਈ ਰਹਿੰਦੀ ਹੈ ! ਸੰਗਤਾਂ ਖੁਸ਼ ਨੇ, ਪ੍ਰਬੰਧਕ ਖੁਸ਼ ਨੇ ਤਾਂ ਫਿਰ ਤੁਸੀਂ ਕੌਣ ਹੁੰਦੇ ਹੋ ?

ਗੁਰੂ ਖੁਸ਼ ਹੈ ? ਕਿਓਂਕਿ ਫੁੱਲਾਂ ਦੇ ਦਰਸ਼ਨ ਕਰਕੇ ਸੰਗਤਾਂ ਦਾ ਰੋਮ ਰੋਮ ਖਿੱਲ ਗਿਆ ਹੈ ਪਰ ਗਿਆਨ ਤੋ ਦੂਰ ਪਦਾਰਥਾਂ ਵਿੱਚ ਖਚਿਤ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਵੇਖ ਕੇ ਗੁਰੂ ਸਾਹਿਬ ਕੀ ਸੋਚ ਰਹੇ ਹੋਣਗੇ ? ਗੁਰੂ ਮਾਇਆ ਨਾਲ ਨਹੀਂ, ਭਾਵਨਾ ਨਾਲ ਪਤੀਜਦਾ ਹੈ ਪਰ ਮਨੁੱਖ ਨੂੰ ਭਾਵਨਾ ਨਹੀਂ ਮਾਇਆ ਦਾ ਵਰਤਾਰਾ ਚੰਗਾ ਲਗਦਾ ਹੈ !

ਹੁਣ ਇਸ ਵਿੱਚ ਗੁਰੂ ਕਿਥੋਂ ਆ ਗਏ ? (ਗੁੱਸੇ ਵਿੱਚ ਆ ਜਾਂਦਾ ਹੈ)

ਕੋਈ ਨੀ, ਤੁਹਾਨੂੰ ਜੋ ਠੀਕ ਲਗਿਆ, ਤੁਸੀਂ ਉਸਦੀ ਤਾਰੀਫ਼ ਕੀਤੀ ! ਮੈਨੂੰ ਜੋ ਠੀਕ ਲਗਿਆ ਮੈਂ ਆਪ ਜੀ ਨਾਲ ਸਾਂਝਾ ਕੀਤਾ ! ਪਰ ਯਾਦ ਰਖਣਾ ਇਹ ਮਨਮਤਾਂ ਵਾਲੀ ਆਫਰਾਂ "ਸੰਗਤਾਂ ਜਾਂ ਪ੍ਰਬੰਧਕਾਂ ਨੂੰ ਗੁਰਮਤਿ ਸੋਝੀ" ਆਉਣ ਤਕ ਹੀ ਖੁੱਲੀਆਂ ਹਨ ! ਜੇਕਰ ਮਾਇਆ ਫੁੱਲਾਂ ਲਈ ਹੀ ਵਰਤਣੀ ਸੀ ਤਾਂ ਬਹੁਤ ਚੰਗਾ ਹੁੰਦਾ ਕਿ ਜਿੰਦਾ ਫੁੱਲਾਂ (ਮੁਰਦਾ ਨਹੀਂ) ਦੇ ਬੂਟੇ ਜਾਂ ਹੋਰ ਰੁੱਖ ਪੂਰੇ ਕਾੰਪਲੈਕਸ ਵਿੱਚ ਲਗਾਏ ਜਾਂਦੇ ਜਿਸ ਨਾਲ ਇੱਕ-ਦੋ ਦਿਨਾਂ ਦੀ ਝੂਠੀ ਸਜਾਵਟ ਲਈ ਨਹੀਂ ਬਲਕਿ ਪੂਰੇ ਸਾਲ (ਫੁੱਲ/ਫੁੱਲਾਂ ਦੀ ਕਿਸਮ ਦੇ ਹਿਸਾਬ ਨਾਲ) ਹੀ ਸੰਗਤਾਂ ਨੂੰ ਚੰਗਾ ਲਗਦਾ ਤੇ ਗੁਰੂ ਵੀ ਖੁਸ਼ ਹੁੰਦਾ !

Leave a Comment

Reader Comments